ਭਾਰਤ-ਚੀਨ ਵਿਚਾਲੇ ਹਿੰਸਕ ਝੜਪ ਬਾਰੇ ਵੱਡਾ ਖੁਲਾਸਾ, ਸਾਬਕਾ ਫੌਜ ਮੁਖੀ ਨੇ ਦੱਸੀ ਹੈਰਾਨੀਜਨਕ ਕਹਾਣੀ :

    0
    132
    NEW DELHI, INDIA - MARCH 20: Minister of State External Affairs VK Singh talking with media person on the issue of 39 Indians in Mosul (Iraq) killed by ISIS during the Parliament Budget Session on March 20, 2018 in New Delhi, India. (Photo by Sonu Mehta/Hindustan Times via Getty Images)

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਬਾਰੇ ਆਏ ਦਿਨ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ। ਅਜਿਹੇ ‘ਚ ਹੁਣ ਕੇਂਦਰੀ ਮੰਤਰੀ ਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਨੇ ਇਸ ਝੜਪ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਗਲਵਾਨ ਘਾਟੀ ‘ਚ ਭਾਰਤ-ਚੀਨ ਫੌਜ ਵਿਚਾਲੇ ਰਹੱਸਮਈ ਅੱਗ ਕਾਰਨ ਹਿੰਸਕ ਝੜਪ ਹੋਈ ਸੀ। ਇਹ ਅੱਗ ਚੀਨੀ ਫੌਜੀਆਂ ਦੇ ਟੈਂਟਾਂ ‘ਚ ਲੱਗੀ ਸੀ।

    ਜਨਰਲ ਵੀਕੇ ਸਿੰਘ ਨੇ ਦੱਸਿਆ ਭਾਰਤ ਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ‘ਚ ਫ਼ੈਸਲਾ ਹੋਇਆ ਸੀ ਕਿ ਸਰਹੱਦ ਕੋਲ ਕੋਈ ਵੀ ਜਵਾਨ ਮੌਜੂਦ ਨਹੀਂ ਹੋਵੇਗਾ। ਪਰ ਜਦ 15 ਜੂਨ ਦੀ ਸ਼ਾਮ ਕਮਾਂਡਿੰਗ ਅਫ਼ਸਰ ਸਰਹੱਦ ‘ਤੇ ਚੈੱਕ ਕਰਨ ਗਏ ਤਾਂ ਚੀਨ ਦੇ ਸਾਰੇ ਲੋਕ ਵਾਪਸ ਨਹੀਂ ਗਏ ਸਨ। ਉੱਥੇ ਚੀਨੀ ਫੌਜ ਦਾ ਤੰਬੂ ਮੌਜੂਦ ਸੀ। ਕਮਾਂਡਿੰਗ ਅਫ਼ਸਰ ਨੇ ਤੰਬੂ ਹਟਾਉਣ ਲਈ ਕਿਹਾ। ਜਦੋਂ ਚੀਨੀ ਫੌਜੀ ਤੰਬੂ ਹਟਾ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ।

    ਅੱਗ ਲੱਗਣ ਮਗਰੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋ ਗਈ। ਭਾਰਤੀ ਫੌਜ ਚੀਨੀ ਫੌਜੀਆਂ ਤੇ ਹਾਵੀ ਹੋ ਗਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਹੋਰ ਲੋਕ ਬੁਲਾਏ। ਹਿੰਸਕ ਝੜਪ ਦੌਰਾਨ ਚੀਨ ਦੇ 40 ਤੋਂ ਜ਼ਿਆਦਾ ਫੌਜੀ ਮਾਰੇ ਜਾਣ ਦੀ ਗੱਲ ਸੱਚ ਹੈ।

    ਜਨਰਲ ਵੀਕੇ ਸਿੰਘ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰਨਲ ਸੰਤੋਸ਼ ਦੀ ਧੋਖੇ ਨਾਲ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਭਾਰਤੀ ਫੌਜੀਆਂ ਨੇ ਚੀਨੀਆਂ ਦੇ ਟੈਂਟਾਂ ‘ਚ ਅੱਗ ਲਾ ਦਿੱਤੀ ਸੀ।

    LEAVE A REPLY

    Please enter your comment!
    Please enter your name here