ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀ ਫਾਈਨਲ ਮੁਕਾਬਲਾ ਹਾਰੀ, ਜਿੱਤਿਆ ਕਾਂਸੀ ਦਾ ਤਗਮਾ

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਟੋਕੀਓ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀ ਫਾਈਨਲ ਮੁਕਾਬਲਾ ਤੁਰਕੀ ਦੀ ਖਿਡਾਰਨ ਤੋਂ ਹਾਰ ਗਈ ਹੈ ਅਤੇ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦੇ ਹਿੱਸੇ ਕਾਂਸੀ ਦਾ ਤਗਮਾ ਆਇਆ ਹੈ। ਮਹਿਲਾ ਵੈਲਟਰਵੇਟ (64-69 ਕਿੱਲੋਗਰਾਮ) ਸੈਮੀਫਾਈਨਲ ਮੈਚ ਵਿਚ ਤੁਰਕੀ ਦੀ ਬੁਸੇਨਾਜ਼ ਸਰਮੇਨੇਲੀ ਤੋਂ 0-5 ਨਾਲ ਹਾਰ ਗਈ ਹੈ।ਹਾਲਾਂਕਿ ਜਦੋਂ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕਸ ਵਿੱਚ ਸੈਮੀ ਫਾਈਨਲ ਮੁਕਾਬਲੇ ‘ਚ ਜਗ੍ਹਾ ਬਣਾ ਕੇ ਇੱਕ ਮੈਡਲ ਪੱਕਾ ਕੀਤਾ ਤਾਂ ਉਥੋਂ ਦੇ ਵਿਧਾਇਕ ਬਿਸ਼ਵਜੀਤ ਫੁਕਨ ਨੇ ਲਵਲੀਨਾ ਦੇ ਘਰ ਨੂੰ ਜਾਣ ਵੱਲ ਰਾਹ ਪੱਕਾ ਕਾਰਨ ਦਾ ਐਲਾਨ ਕਰਕੇ ਉਸ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ। ਲਵਲੀਨਾ ਦੇ ਘਰ ਨੂੰ ਜਾਣ ਵਾਲੀ ਸੜਕ ਨੂੰ ਪੱਥਰ ਪਵਾ ਕੇ ਪੱਕਾ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਦੀ ਪੂਰੀ ਮੁਰੰਮਤ ਕਰ ਦਿੱਤੀ ਜਾਵੇਗੀ।

    LEAVE A REPLY

    Please enter your comment!
    Please enter your name here