ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ :

    0
    166

    ਜਨਗਾਥਾ ਟਾਇਮਜ਼ : (ਸਿਮਰਨ)

    ਬਠਿੰਡਾ : ਅੱਜ ਮਈ ਦਿਵਸ ਦੇ ਸ਼ਿਕਾਗੋ ਦੇ ਸ਼ਹੀਦਾਂ ਦੇ 134ਵੇਂ ਸ਼ਹੀਦੀ ਦਿਹਾੜੇ ਮੌਕੇ ਬਠਿੰਡਾ ਸ਼ਹਿਰ ਤੇ ਜਿਲੇ ਦੇ ਪਿੰਡਾਂ ਵਿੱਚ ਪੀਆਰਟੀਸੀ ਮੁਲਾਜਮਾਂ, ਐਫ ਸੀ ਆਈ ਪੱਲੇਦਾਰਾਂ ਤੇ ਸੀਪੀਆਈ ਦੇ ਵਰਕਰਾਂ ਨੇ ਝੰਡੇ ਲਹਿਰਾਕੇ ਕਿਰਤੀ ਵਰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆ। ਸੀਪੀਆਈ ਦੇ ਸੂਬਾ ਮੀਤ ਸਕੱਤਰ ਜਗਜੀਤ ਸਿੰਘ ਜੋਗਾ, ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ, ਪੀਆਰਟੀਸੀ ਆਗੂ ਹਰਨੇਕ ਸਿੰਘ, ਪੱਲੇਦਾਰ ਆਗੂ ਕਾਕਾ ਸਿੰਘ ਬਠਿੰਡਾ, ਸੀਪੀਆਈ ਆਗੂ ਰੂਪ ਸਿੰਘ, ਜਗਾ ਸਿੰਘ, ਕਾਕਾ ਸਿੰਘ ਮੁਹਾਲਾ ਤੇ ਹੋਰਨਾਂ ਨੇ ਦਰਜਨਾਂ ਥਾਂਵਾਂ ਉਤੇ ਝੰਡੇ ਲਹਿਰਾਏ ਤੇ ਸੰਬੋਧਨ ਕੀਤਾ। ਇਸ ਮੌਕੇ ਕਿਰਤੀ ਵਰਗ ਦੇ ਹੱਕਾਂ ਦੀ ਪਾਪਤੀ ਲਈ ਸੰਘਰਸ਼ ਕਰਦੇ ਰਹਿਣ ਦੇ ਲਿਆ ।

    ਵੱਖ ਵੱਖ ਥਾਵਾਂ ਤੇ ਕਰੋਨਾ ਮਹਾਮਾਰੀ ਦੀ ਇਸ ਔਖੀ ਘੜੀ ਮਾਨਵਤਾ ਦੇ ਭਲੇ ਲਈ ਮੂਹਰੇ ਹੋ ਕੇ ਲੜ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਮੁਲਾਜ਼ਮਾਂ, ਵਾਰਡ ਬੁਆਏ, ਐਬੂਲੈਂਸ ਡਰਾਈਵਰਾਂ, ਸਫ਼ਾਈ ਸੇਵਕਾਂ, ਚੌਥਾ ਦਰਜਾ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ, ਅਧਿਕਾਰੀਆ, ਆਂਗਣਵਾੜੀ ਤੇ ਆਸ਼ਾ ਵਰਕਰਾਂ ਨੂੰ ਸਲੂਟ ਵੀ ਕੀਤਾ। ਆਗੂਆਂ ਨੇ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਕੇਂਦਰ ਸਰਕਾਰ ਵੱਲੋਂ ਕਿਰਤੀ ਵਰਗ ਵਿਰੋਧੀ ਉਠਾਏ ਜਾ ਰਹੇ ਕਦਮਾਂ ਅਤੇ ਕੱਟੜਪੰਥੀ ਫ਼ਿਰਕਾਪਸਤ ਅਨਸਰਾਂ ਤੇ ਅਖੌਤੀ ਜੱਥੇਬੰਦੀਆਂ ਵੱਲੋਂ ਇਸ ਨਾਜ਼ਕ ਮੌਕੇ ਜ਼ਹਿਰੀਲਾ ਫ਼ਿਰਕੂ ਪ੍ਰਚਾਰ ਕੀਤੇ ਜਾਣ ਦੀ ਦੀ ਨਿਖੇਧੀ ਕਰਦਿਆਂ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।

    LEAVE A REPLY

    Please enter your comment!
    Please enter your name here