ਭਾਜਪਾ ਦੇ ਸਮਾਗਮ ਸਥਾਨ ਨੂੰ ਪੁਲਿਸ ਨੇ ਕੀਤਾ ਸੀਲ, ਕਿਸਾਨਾਂ ਦੇ ਵਿਰੋਧ ਦਾ ਖ਼ਦਸ਼ਾ

    0
    148

    ਲੁਧਿਆਣਾ, (ਸਿਮਰਨ) :

    ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਸਲਈ ਜਿੱਥੇ ਵੀ ਭਾਜਪਾ ਦੇ ਸਮਾਗਮ ਹੋ ਰਹੇ ਹਨ ਉੱਥੇ ਕਿਸਾਨ ਵਿਰੋਧ ਕਰਨ ਆ ਜਾਂਦੇ ਹਨ। ਸ਼ਨਿਚਰਵਾਰ ਨੂੰ ਹੋਟਲ ਫ੍ਰੈਂਡ ਰਿਜੈਂਸੀ ‘ਚ ਭਾਜਪਾ ਦੇ ਵਪਾਰ ਸੈੱਲ ਦੀ ਬੈਠਕ ਹੋਣੀ ਹੈ। ਪੁਲਿਸ ਨੂੰ ਖ਼ਦਸ਼ਾ ਹੈ ਕਿ ਕਿਸਾਨ ਇੱਥੇ ਵੀ ਵਿਰੋਧ ਕਰਨ ਆਉਣਗੇ। ਇਸਲਈ ਪੁਲਿਸ ਨੇ ਸਵੇਰੇ ਹੀ ਬੈਠਕ ਸਥਾਨਾਂ ਦੇ ਚਾਰੋਂ ਪਾਸੇ ਬੈਰੀਕੇਡਿੰਗ ਕਰ ਦਿੱਤੀ ਹੈ। ਬੈਠਕ ‘ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸ਼ਾਮਲ ਹੋ ਰਹੇ ਹਨ।ਬੈਠਕ ‘ਚ ਚੋਣਾਂ ਲਈ ਵਪਾਰ ਸੈੱਲ ਦੀਆਂ ਤਿਆਰੀਆਂ ‘ਤੇ ਚਰਚਾ ਕੀਤੀ ਜਾਣੀ ਹੈ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਸਰਕਿਟ ਹਾਊਸ ‘ਚ ਵੀ ਭਾਜਪਾ ਨੇ ਬੈਠਕ ਕੀਤੀ ਸੀ ਤੇ ਕਿਸਾਨਾਂ ਨੇ ਸਰਕਿਟ ਹਾਊਸ ਪੁੱਜ ਕੇ ਬੈਠਕ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਿਸਾਨਾਂ ਨੂੰ ਉੱਥੇ ਤਕ ਪੁੱਜਣ ਨਹੀਂ ਦਿੱਤਾ।

     

    LEAVE A REPLY

    Please enter your comment!
    Please enter your name here