ਬੱਸ ਦੀ ਚਪੇਟ ‘ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ, ਕੰਡਕਟਰ ਤੇ ਡਰਾਈਵਰ ਫ਼ਰਾਰ

    0
    156

    ਆਨੰਦਪੁਰ ਸਾਹਿਬ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੋਮਵਾਰ ਦੀ ਸਵੇਰ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਜਦ ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਵੱਲ ਆ ਰਹੀ ਸੀ ਟੀ ਯੂ ਬੱਸ ਨੇ ਸੜਕ ਕਿਨਾਰੇ ਜਾ ਰਹੇ ਲੋਕਾਂ ਨੂੰ ਦਰੜ ਦਿੱਤਾ ਗਿਆ। ਇਸ ਦੌਰਾਨ ਦੋ ਹਾਦਸੇ ‘ਚ ਦੋ ਔਰਤਾਂ ਅਤੇ ਇਕ ਮਰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਇਕ ਗੰਭੀਰ ਜ਼ਖ਼ਮੀ ਗਿਆ ਜਿਸ ਨੂੰ ਫੌਰੀ ਤੌਰ ‘ਤੇ ਪੀਜੀਆਈ ਰੈਫਰ ਕੀਤਾ ਗਿਆ।ਫਿਲਹਾਲ ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ, ਪਰ ਉਥੇ ਹੀ ਹਾਦਸੇ ਤੋਂ ਤੁਰੰਤ ਬਾਅਦ ਬੱਸ ਦੇ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਜਿੰਨਾ ਦੀ ਭਾਲ ਵਿਚ ਪੁਲਿਸ ਵੱਲੋਂ ਜਾਰੀ ਹੈ।

    ਹਾਦਸੇ ‘ਚ ਮਰਨ ਵਾਲਿਆਂ ਦੀ ਅਜੇ ਤੱਕ ਪਹਿਚਾਣ ਨਹੀਂ ਹੋਈ ਹੈ ਪੁਲਿਸ ਵੱਲੋਂ ਪੜਤਾਲ ਜਾਰੀ ਹੈ ਜਲਦ ਹੀ ਇਹਨਾਂ ਦੇ ਵਾਰਿਸਾਂ ਦਾ ਪਤਾ ਲਗਾ ਕੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰ ਨੂੰ ਸੌਂਪਿਆ ਜਾਵੇਗਾ।

    LEAVE A REPLY

    Please enter your comment!
    Please enter your name here