ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ !

    0
    136

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਭਵਾਨੀਗੜ੍ਹ : ਭੈਣ ਦੇ ਜਾਪੇ ਤੋਂ ਬਾਅਦ ਬੱਚਾ ਸਾਂਭਣ ਲਈ ਆਈ ਨਾਬਾਲਗ ਸਾਲੀ ਨਾਲ ਜ਼ਬਰ ਜਨਾਹ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਇੱਕ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸੰਬੰਧੀ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੇ ਦੱਸਿਆ ਕਿ ਆਪਣੀ ਭੈਣ ਦੇ ਜਨੇਪੇ ਤੋੰ ਬਾਅਦ ਨਾਬਾਲਗ ਲੜਕੀ ਚਾਰ ਮਹੀਨੇ ਪਹਿਲਾਂ ਬੱਚਾ ਸਾਂਭਣ ਲਈ ਆਈ ਸੀ ਜਿਸ ਦੌਰਾਨ ਉਸਦਾ ਜੀਜਾ ਉਸ ਨਾਲ ਕਥਿਤ ਤੌਰ ‘ਤੇ ਜ਼ਬਰ ਜਨਾਹ ਕਰਦਾ ਰਿਹਾ ਤੇ ਬਾਅਦ ਵਿੱਚ ਲੜਕੀ ਆਪਣੇ ਪਿੰਡ ਖੰਨੇ ਚਲੀ ਗਈ ਤੇ ਕੁੱਝ ਦਿਨਾਂ ਬਾਅਦ ਉਸਦਾ ਜੀਜਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਵਾਨੀਗੜ ਲੈ ਆਇਆ ਅਤੇ ਸਥਾਨਕ ਇੱਕ ਰੈਸਟੋਰੇੰਟ ਵਿੱਚ ਰੇਪ ਕਰਦਾ ਰਿਹਾ ਤੇ ਦੁਬਾਰਾ ਲੜਕੀ ਨੂੰ ਖੰਨੇ ਲਿਜਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਲੜਕੀ ਨਾਲ ਕੁੱਟਮਾਰ ਕਰਦਾ ਰਿਹਾ।

    ਬੀਤੇ ਦਿਨੀਂ ਲੜਕੀ ਚੋਰੀ ਛਿੱਪੇ ਭੱਜ ਕੇ ਇੱਥੇ ਆਈ ਜਿਸ ਤੋੰ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੁਕੱਦਮਾ ਦਰਜ ਕਰਦਿਆਂ ਮੁਲਜ਼ਮ ਮਨਿੰਦਰ ਸਿੰਘ ਵਾਸੀ ਪੰਨਵਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here