ਬਜ਼ੁਰਗ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਜਾਣੋ ਕਿਉਂ?

    0
    133

    ਲੁਧਿਆਣਾ, ਜਨਗਾਥਾ ਟਾਇਮਜ਼: (ਸਿਮਰਨ)

    ਲੁਧਿਆਣਾ: ਲੁਧਿਆਣਾ ਦੇ ਸ਼ਾਹੀ ਮੁਹੱਲੇ ‘ਚ ਇੱਕ 72 ਸਾਲਾ ਬਜ਼ੁਰਗ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਕਿਡਨੀ ਦੀ ਬੀਮਾਰੀ ਤੋਂ ਪ੍ਰੇਸ਼ਾਨ ਸੀ ਤੇ ਉਸ ਨੇ ਅੱਕ ਕੇ ਆਪਣੀ ਲਾਇਸੈਂਸੀ ਡਬਲ ਬੈਰਲ ਗੰਨ ਨਾਲ ਖੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਪਛਾਣ ਗਿਆਨ ਚੰਦ ਵਜੋਂ ਹੋਈ ਹੈ, ਜਿਸ ਦਾ ਚਮੜੇ ਦਾ ਕੰਮ ਸੀ।

    ਮ੍ਰਿਤਕ ਦੀ ਪਤਨੀ ਮੁਤਾਬਕ ਉਨ੍ਹਾਂ ਦੇ ਘਰ ਰਿਸ਼ਤੇਦਾਰ ਆਏ ਹੋਏ ਸਨ ਤੇ 12.30 ਵਜੇ ਉਹ ਰਸੋਈ ‘ਚ ਚਾਹ ਬਣਾ ਰਹੀ ਸੀ ਜਦੋਂਕਿ ਪਤੀ ਆਪਣੇ ਕਮਰੇ ‘ਚ ਮੌਜੂਦ ਸੀ। ਉਸੇ ਸਮੇਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ।

    ਇਸ ਘਟਨਾ ਦੀ ਸੂਚਨਾ ਦਾ ਪਤਾ ਚਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤੀ, ਜਿਥੇ ਡਾਕਟਰਾਂ ਵਲੋਂ ਪੋਸਟਮਾਰਟਮ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here