ਬਜ਼ੁਰਗਾਂ ਲਈ ਹਸਪਤਾਲ ਵਿੱਚ ਅਲੱਗ ਵਾਰਡ , ਸਪੈਸ਼ਲ ਓ .ਪੀ. ਡੀ .ਸੇਵਾਵਾਂ ਅਤੇ ਟੈਸਟ ਫ੍ਰੀ ਹੋਣਗੇ – ਡਾ.ਸੁਰਿੰਦਰ

    0
    143

    ਹੁਸ਼ਿਆਰਪੁਰ ( ਸ਼ਾਨੇ) ਸਿਵਲ ਹਸਪਤਾਲ ਵਿੱਚ ਹੁਣ ਸੀਨੀਅਰ ਸਿਟੀਜਨ ਨੂੰ ਓ .ਪੀ. ਡੀ. ਤੋਂ ਲੈ ਕੇ ਵਾਰਡ ਤੱਕ ਵੱਖਰੀ ਸਿਹਤ ਸੁਵਿਧਾਂ ਮਿਲ ਸਕੇਗੀ । ਡਿਪਟੀ ਡਾਇਰੈਕਟਰ ਕਮ – ਸਿਵਲ ਸਰਜਨ ਡਾ. ਜਸਬੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੁਰਿੰਦਰ ਸਿੰਘ ਨੋਡਲ ਅਫਸਰ ਐਨ. ਪੀ. ਐਚ. ਸੀ. ਈ.– ਕਮ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰਲੀ ਦੇ ਤਹਿਤ ਚੀਫ ਸੈਕਟਰੀ ਹੈਲਥ ਵੱਲੋ ਨੋਟੀਫਕੇਸ਼ਨ ਜੋ ਪਹਿਲਾਂ ਹੀ ਜਾਰੀ ਕੀਤੀ ਹੀ ਹੈ ਅਤੇ ਇਹ ਪ੍ਰੋਗਰਾਮ ਕਈ ਜਿਲ੍ਹਿਆਂ ਵਿੱਚ ਪਹਿਲਾਂ ਤੋ ਹੀ ਚੱਲ ਰਿਹਾ ਹੈ , ਜਿਸ ਅਨੁਸਾਰ ਹਸਪਤਾਲ ਪ੍ਰਸ਼ਾਸ਼ਨ ਨੂੰ ਬੁਜਰਾਗਾਂ ਲਈ ਅਲੱਗ ਬੈਡ ਵਾਲੇ ਵਾਰ਼ਡ ਅਤੇ ਉ. ਪੀ. ਡੀ. ਰੂਮ ਦੀ ਸੁਵਿਧਾਂ ਦੇਣੀ ਹੋਵੇਗੀ । ਓ .ਪੀ. ਡੀ ਵਿੱਚ ਡਾਕਟਰ, ਨਰਸ ਅਤੇ ਕੌਸਲਰ ਹੋਣਗੇ । ਇਲਾਜ ਲਈ ਆਏ ਬਜ਼ੁਰਗਾਂ ਵਾਸਤੇ ਅਲੱਗ ਰਜਿਸਟਰ ਵਿੱਚ ਡਾਟਾ ਰੱਖਿਆ ਜਾਵੇਗਾਂ । ਹਸਪਤਾਲ ਦੇ ਮੇਨ ਗੇਟ ਤੇ ਵਹੀਲ ਚੈਅਰ ਦੇ ਨਾਲ ਇਕ ਅਟੈਡਂਟ ਵੀ ਤਾਇਨਾਤ ਰਹੇਗਾ ਜੋ ਬਜ਼ੁਰਗ ਮਰੀਜਾਂ ਨੂੰ ਸਾਰੀਆਂ ਸਿਹਤ ਸੇਵਾਵਾਂ , ਟੈਸਟ ਆਦਿ ਕਰਵਾ ਕੇ ਐਂਟਰੀ ਗੇਟ ਤੱਕ ਛੱਡਕੇ ਵੀ ਆਵੇਗਾ । ਡਾ. ਸੁਰਿੰਦਰ ਨੇ ਵੀ ਦੱਸਿਆ ਕਿ ਸਿਵਲ ਹਸਪਤਾਲ ਅਤੇ ਸਾਰੇ ਸਿਹਤ ਕੇਦਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਅਤੇ ਬਹੁਤ ਜਲਦੀ ਹੀ ਐਨ. ਪੀ. ਐਚ. ਸੀ. ਈ. ਦੇ ਅਧਾਰ ਸੇਵਾਵਾਂ ਸ਼ੁਰੂ ਕੀਤੀ ਜਾਣਗੀਆਂ । ਇਸ ਮੌਕੇ ਉਹਨਾਂ ਨਾਲ ਡਾ. ਗੁਰਦੇਵ ਸਿੰਘ , ਡਾ .ਕਮਲਜੀਤ ਚੌਹਾਨ ਮੌਜੂਦ ਸਨ ।

    ਫੋਟੋ ਕੈਪਸ਼ਨ – ਐਨ. ਪੀ. ਐਚ. ਸੀ. ਈ. ਮੀਟਿੰਗ ਦੋਰਾਨ ਨੋਡਲ ਅਫਸਰ ਡਾ ਸੁਰਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਨਾਲ ਡਾ ਕਮਲਜੀਤ ਚੋਹਾਨ ਤੇ ਡਾ ਗੁਰਦੇਵ ਸਿੰਘ ।

    LEAVE A REPLY

    Please enter your comment!
    Please enter your name here