ਬੇਰੂਤ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਅਦਾਕਾਰ ਨੇ ਦੱਸਿਆ ਕਿਵੇਂ ਬਚਾਈ ਜਾਨ !

    0
    134

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਬੇਰੂਤ: ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਮੰਗਲਵਾਰ ਨੂੰ ਹੋਏ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਨ ਵਾਲੀ ਲਿਬਨਾਨ ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਹੈ। ਵੀਡੀਓ ਨੂੰ ਵੇਖ ਕੇ ਬੰਬ ਧਮਾਕੇ ਦੀ ਸੰਭਾਵਨਾ ਤੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

    ਅਦਾਕਾਰਾ ਨਾਦੀਨ ਨਸੀਬ ਨਾਜ਼ਿਮ ਨੇ ਇੰਸਟਾਗ੍ਰਾਮ ‘ਤੇ ਧਮਾਕੇ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ,”ਮੇਰਾ ਅੱਧਾ ਚਿਹਰਾ ਤੇ ਅੱਧਾ ਸਰੀਰ ਖ਼ੂਨ ਨਾਲ ਲੱਥਪੱਥ ਸੀ। ਮੈਂ ਸਭ ਤੋਂ ਪਹਿਲਾਂ ਅੱਲ੍ਹਾ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੇਰੀ ਜਾਨ ਬਚਾਈ। ਧਮਾਕਾ ਬਹੁਤ ਨਜ਼ਦੀਕ ਹੋਇਆ ਤੇ ਇਹ ਦ੍ਰਿਸ਼ ਜੋ ਤੁਸੀਂ ਦੇਖ ਸਕਦੇ ਹੋ ਇਸ ਤੋਂ ਤਬਾਹੀ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੇ ਤੁਸੀਂ ਮੇਰੇ ਘਰ ਆਉਂਦੇ ਹੋ ਤੇ ਹਰ ਥਾਂ ਖ਼ੂਨ ਦੇਖੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਕਿਵੇਂ ਜ਼ਿੰਦਾ ਹਾਂ।”

    ਇੰਸਟਾਗ੍ਰਾਮ ਪੋਸਟ ਅਨੁਸਾਰ ਲਿਬਨਾਨੀ ਅਦਾਕਾਰਾ ਖ਼ੁਦ ਨੰਗੇ ਪੈਰ ਇਮਾਰਤ ਦੀ 22ਵੀਂ ਮੰਜ਼ਲ ਤੋਂ ਹੇਠਾਂ ਆਈ ਤੇ ਕਾਰ ਵਿੱਚ ਬੈਠੇ ਇੱਕ ਵਿਅਕਤੀ ਤੋਂ ਮੱਦਦ ਮੰਗੀ। ਉਸ ਨੇ ਕਿਹਾ, “ਉਹ ਵਿਅਕਤੀ ਮੈਨੂੰ ਨੇੜਲੇ ਹਸਪਤਾਲ ਲੈ ਗਿਆ ਪਰ ਮੈਨੂੰ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਹਸਪਤਾਲ ‘ਚ ਪਹਿਲਾਂ ਹੀ ਕਈ ਜ਼ਖ਼ਮੀ ਲੋਕ ਸੀ। ਫਿਰ ਉਹ ਵਿਅਕਤੀ ਮੈਨੂੰ ਇੱਕ ਹੋਰ ਹਸਪਤਾਲ ਲੈ ਗਿਆ ਜਿੱਥੇ ਮੇਰਾ ਛੇ ਘੰਟੇ ਆਪਰੇਸ਼ਨ ਕੀਤਾ ਗਿਆ।”

    LEAVE A REPLY

    Please enter your comment!
    Please enter your name here