ਬੀਜੇਪੀ ਨੇ ਫ਼ੋਨ ਟੈਪਿੰਗ ਦੀ ਮੰਗੀ ਸੀਬੀਆਈ ਜਾਂਚ, ਕਿਹਾ ਰਾਜਸਥਾਨ ‘ਚ ਐਮਰਜੈਂਸੀ ਵਰਗੇ ਹਾਲਾਤ !

    0
    145

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਜੈਪੁਰ : ਰਾਜਸਥਾਨ ‘ਚ ਕਾਂਗਰਸੀ ਵਿਧਾਇਕਾਂ ਦੀ ਖਰੀਦੋ-ਫਰੋਖਤ ਨਾਲ ਜੁੜੇ ਕਥਿਤ ਆਡੀਓ ਟੇਪ ਦੀ ਬੀਜੇਪੀ ਨੇ ਸੀਬੀਆਈ ਜਾਂਚ ਮੰਗੀ ਹੈ। ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ ‘ਤੇ ਕਈ ਸਵਾਲ ਚੁੱਕਦਿਆਂ ਕਿਹਾ ਕਿ ਕੀ ਅਧਿਕਾਰਤ ਤੌਰ ‘ਤੇ ਫ਼ੋਨ ਟੈਪਿੰਗ ਕੀਤੀ ਗਈ?

    ਕੀ ਟੈਪਿੰਗ ਸੰਵੇਦਨਸ਼ੀਲ ਤੇ ਕਾਨੂੰਨੀ ਵਿਸ਼ਾ ਨਹੀਂ ਹੈ? ਕੀ ਕਾਂਗਰਸ ਨੇ ਰਾਜਸਥਾਨ ‘ਚ ਆਪਣੀ ਸਰਕਾਰ ਬਚਾਉਣ ਲਈ ਗ਼ੈਰ ਸੰਵਿਧਾਨਕ ਤਰੀਕੇ ਦਾ ਇਸਤੇਮਾਲ ਕੀਤਾ? ਕੀ ਫ਼ੋਨ ਟੈਪਿੰਗ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਦਾ ਪਾਲਣ ਕੀਤਾ ਗਿਆ? ਕੀ ਰਾਜਸਥਾਨ ‘ਚ ਕਾਨੂੰਨ ਨੂੰ ਛਿੱਕੇ ਟੰਗ ਕੇ ਸਰਕਾਰ ਚਲਾਈ ਜਾ ਰਹੀ ਹੈ? ਬੀਜੇਪੀ ਨੇ ਇਹ ਸਵਾਲ ਸੋਨੀਆਂ ਗਾਂਧੀ, ਰਾਹੁਲ ਗਾਂਧੀ ਤੇ ਅਸ਼ੋਕ ਗਹਿਲੋਤ ਨੂੰ ਕੀਤੇ ਹਨ।

    ਬੀਜੇਪੀ ਨੇ ਰਾਜਸਥਾਨ ‘ਚ ਆਡੀਓ ਟੇਪ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੰਬਿਤ ਪਾਤਰਾ ਨੇ ਕਿਹਾ ਰਾਜਸਥਾਨ ‘ਚ ਕਾਂਗਰਸ ਦਾ ਜੋ ਡਰਾਮਾ ਚੱਲ ਰਿਹਾ ਹੈ ਇਹ ਚਾਲ, ਝੂਠ ਫਰੇਬ ਤੇ ਕਾਨੂੰਨ ਨੂੰ ਕਿਸ ਤਰ੍ਹਾਂ ਪਾਸੇ ਰੱਖ ਕੇ ਕੰਮ ਕੀਤਾ ਜਾਂਦਾ ਹੈ ਇਸ ਸਭ ਦਾ ਰਲੇਵਾਂ ਹੈ।

     

    LEAVE A REPLY

    Please enter your comment!
    Please enter your name here