ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ !

    0
    112

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀ ਨਰਮੀ ਦੇ ਬਾਵਜੂਦ ਘਰੇਲੂ ਬਜ਼ਾਰ ‘ਚ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਦਿੱਲੀ ਵਿਚ ਪੈਟਰੋਲ ਦੀ ਕੀਮਤ ਸ਼ਨੀਵਾਰ ਯਾਨੀ ਕਿ 18 ਜੁਲਾਈ ਨੂੰ ਜਿੱਥੇ 80.43 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ, ਉਥੇ ਹੀ ਡੀਜ਼ਲ 17 ਪੈਸੇ ਮਹਿੰਗਾ ਹੋ ਕੇ 81.52 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦਿੱਲੀ ਵਿੱਚ ਡੀਜ਼ਲ ਦੀ ਤਾਜ਼ਾ ਕੀਮਤ ਇੱਕ ਸਰਬੋਤਮ ਰਿਕਾਰਡ ਪੱਧਰ ਉੱਤੇ ਹੈ।

    ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋਣਗੇ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵੀ ਅਸਮਾਨੀ ਚਾੜ੍ਹ ਦਿੱਤੇ ਹਨ। ਖਾਣ ਪੀਣ ਵਾਲੀਆਂ ਚੀਜਾਂ ਵਿਚ ਮਹਿੰਗਾਈ ਨੇ ਵੱਟ ਕੱਢੇ ਹੋਏ ਹਨ। ਕੁੱਝ ਦਿਨ ਪਹਿਲਾਂ ਦਿੱਲੀ ਵਿਚ ਟਮਾਟਰ 10-15 ਰੁਪਏ ਵਿਚ ਵਿਕ ਰਿਹਾ ਸੀ। ਇਸ ਦੇ ਨਾਲ ਹੀ ਹੁਣ ਇਸ ਦੀ ਕੀਮਤ 80-100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਸਿਰਫ਼ ਇਹ ਹੀ ਨਹੀਂ, ਹਰੀਆਂ ਸਬਜ਼ੀਆਂ ਅਤੇ ਆਲੂਆਂ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

    ਟਮਾਟਰ ਗੁਰੂਗ੍ਰਾਮ, ਗੰਗਟੋਕ, ਸਿਲੀਗੁੜੀ ਅਤੇ ਰਾਏਪੁਰ ਵਿਚ 70-90 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ, ਜਦੋਂਕਿ ਗੋਰਖਪੁਰ, ਕੋਟਾ ਅਤੇ ਦੀਮਾਪੁਰ ਵਿਚ ਇਹ 80 ਰੁਪਏ ਪ੍ਰਤੀ ਕਿੱਲੋ ਹੈ। ਅੰਕੜਿਆਂ ਦੇ ਅਨੁਸਾਰ, ਉਤਪਾਦਨ ਕਰਨ ਵਾਲੇ ਰਾਜਾਂ ਵਿੱਚ ਵੀ, ਹੈਦਰਾਬਾਦ ਵਿੱਚ ਕੀਮਤ 37 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ​​ਹੈ। ਚੇਨਈ ਵਿਚ 40 ਰੁਪਏ ਇਕ ਕਿੱਲੋ ਅਤੇ ਬੰਗਲੁਰੂ ਵਿਚ 46 ਰੁਪਏ ਇਕ ਕਿੱਲੋ।

    ਜਾਣੋ ਅੱਜ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ :

    ਦਿੱਲੀ ਪੈਟਰੋਲ 80.43 ਰੁਪਏ ਅਤੇ ਡੀਜ਼ਲ 81.52 ਰੁਪਏ ਪ੍ਰਤੀ ਲੀਟਰ

    ਮੁੰਬਈ ਪੈਟਰੋਲ ਦੀ ਕੀਮਤ 87.19 ਰੁਪਏ ਅਤੇ ਡੀਜ਼ਲ 79.71 ਰੁਪਏ ਪ੍ਰਤੀ ਲੀਟਰ

    ਕੋਲਕਾਤਾ ਪੈਟਰੋਲ 82.10 ਰੁਪਏ ਅਤੇ ਡੀਜ਼ਲ 76.67 ਰੁਪਏ ਪ੍ਰਤੀ ਲੀਟਰ

    ਚੇਨਈ ਪੈਟਰੋਲ ਦੀ ਕੀਮਤ 83.63 ਰੁਪਏ ਅਤੇ ਡੀਜ਼ਲ ਦੀ ਕੀਮਤ 78.50 ਰੁਪਏ ਪ੍ਰਤੀ ਲੀਟਰ

    ਨੋਇਡਾ ਪੈਟਰੋਲ 81.08 ਰੁਪਏ ਅਤੇ ਡੀਜ਼ਲ 73.45 ਰੁਪਏ ਪ੍ਰਤੀ ਲੀਟਰ

    ਗੁਰੂਗ੍ਰਾਮ ਪੈਟਰੋਲ 78.64 ਰੁਪਏ ਅਤੇ ਡੀਜ਼ਲ 73.61 ਰੁਪਏ ਪ੍ਰਤੀ ਲੀਟਰ

    ਲਖਨਊ ਪੈਟਰੋਲ 80.98 ਰੁਪਏ ਅਤੇ ਡੀਜ਼ਲ 73.38 ਰੁਪਏ ਪ੍ਰਤੀ ਲੀਟਰ

    ਪਟਨਾ ਪੈਟਰੋਲ 83.31 ਰੁਪਏ ਅਤੇ ਡੀਜ਼ਲ 78.40 ਰੁਪਏ ਪ੍ਰਤੀ ਲੀਟਰ

    ਜੈਪੁਰ ਪੈਟਰੋਲ 87.57 ਰੁਪਏ ਅਤੇ ਡੀਜ਼ਲ 82.23 ਰੁਪਏ ਪ੍ਰਤੀ ਲੀਟਰ

    LEAVE A REPLY

    Please enter your comment!
    Please enter your name here