ਬਿਨ੍ਹਾਂ ਵੇਖੇ ਕਾਰ ਦੀ ਤਾਕੀ ਖੋਲ੍ਹਣ ਕਾਰਨ ਗਈ ਮੋਟਰਸਾਈਕਲ ਸਵਾਰ ਦੀ ਜਾਨ !

    0
    124

    ਕਪੂਰਥਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਕਾਰ ਚਾਲਕ ਦੀ ਲਾਪਰਵਾਹੀ ਦੇ ਚੱਲਦੇ ਇੱਕ ਵਿਅਕਤੀ ਨੂੰ ਜਾਨ ਗੁਆਉਣੀ ਪਈ। ਹਾਦਸਾ ਸੁਲਤਾਨਪੁਰ ਲੋਧੀ ਦੀ ਕਚਹਿਰੀ ਬਾਹਰ ਸੜਕ ਉੱਤੇ ਵਾਪਰਿਆ ਜਿੱਥੇ ਸਵਿਫਟ ਸਵਾਰ ਵਿਅਕਤੀ ਵੱਲੋਂ ਬਿਨ੍ਹਾਂ ਦੇਖੇ ਕਾਰ ਦਾ ਦਰਵਾਜ਼ਾ ਖੋਲ ਦਿੱਤਾ। ਜਿਸ ਦੌਰਾਨ ਪਿੱਛੇ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਉਸ ਵਿੱਚ ਵੱਜ ਸੜਕ ਦੇ ਵਿਚਕਾਰ ਡਿੱਗ ਗਿਆ।

    ਅੱਗੋਂ ਆ ਰਹੀ ਬੱਸ ਦੇ ਥੱਲੇ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਥਾਣਾ ਸੁਲਤਾਨਪੁਰ ਲੋਧੀ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਬੱਸ ਚਾਲਕ ਮੁਤਾਬਕ ਹਾਦਸਾ ਕਾਰ ਚਾਲਕ ਦੀ ਗ਼ਲਤੀ ਨਾਲ ਹੋਇਆ, ਜਿਸ ਵੱਲੋਂ ਬਿਨ੍ਹਾਂ ਦੇਖੇ ਲਾਪਰਵਾਹੀ ਨਾਲ ਦਰਵਾਜ਼ਾ ਖੋਲ ਦਿੱਤਾ। ਜਿਸ ਕਾਰਨ ਇੱਕ ਵਿਅਕਤੀ ਨੂੰ ਜਾਨ ਗੁਆਉਣੀ ਪਈ।

    LEAVE A REPLY

    Please enter your comment!
    Please enter your name here