ਬਾਵਾ ਯਾਦਵਿੰਦਰ ਸਿੰਘ ਬੇਦੀ ਸਰਬਸੰਮਤੀ ਨਾਲ ਬਣੇ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ

    0
    159

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸ਼ਰਮਿੰਦਰ ਕਿਰਨ)

    ਸਮੂਹ ਵਸੀਕਾ ਨਵੀਸ ਯੂਨੀਅਨ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਸੁਸ਼ੀਲ ਕੁਮਾਰ ਸ਼ਰਮਾ ਪ੍ਰਧਾਨ ਵਸੀਕਾ ਨਵੀਸ ਯੂਨੀਅਨ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਬਾਵਾ ਯਾਦਵਿੰਦਰ ਸਿੰਘ ਬੇਦੀ ਨੂੰ ਬਤੋਰ ਪ੍ਰਧਾਨ ਵਸੀਕਾ ਨਵੀਸ ਯੂਨੀਅਨ ਹੁਸ਼ਿਆਰਪੁਰ ਚੁਣਿਆ ਗਿਆ। ਜਿਸ ਨਾਲ ਸਮੂਹ ਵਸੀਕਾ ਨਵੀਸਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਪ੍ਰਧਾਨ ਬਾਵਾ ਯਾਦਵਿੰਦਰ ਸਿੰਘ ਬੇਦੀ ਸਰਪ੍ਰਸਤ ਤੇ ਸਾਬਕਾ ਅਹੁਦੇਦਾਰ ਅਵਤਾਰ ਸਿੰਘ ਕਪੂਰ ਅਤੇ ਬੀਬੀ ਸੁਰਿੰਦਰ ਕੌਰ ਬੇਦੀ ਦੇ ਸਲਾਹ ਮਸ਼ਵਰੇ ਤੋਂ ਬਾਅਦ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦਾ ਫ਼ੈਸਲਾ ਲਿਆ ਗਿਆ।

    LEAVE A REPLY

    Please enter your comment!
    Please enter your name here