ਬਾਰਿਸ਼ ਦੇ ਕਾਰਨ ਲੁਧਿਆਣਾ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

    0
    125

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਲੁਧਿਆਣਾ ਦੇ ਘੰਟਾ ਘਰ ਨਜ਼ਦੀਕ ਹੋ ਰਹੇ ਸੀਵਰੇਜ ਨਿਰਮਾਣ ਵਿਚ ਅੱਜ ਸਵੇਰੇ ਹੋਈ ਅੱਧੇ ਘੰਟੇ ਦੀ ਬਰਸਾਤ ਨਾਲ ਪਾਣੀ ਜਮ੍ਹਾਂ ਹੋ ਗਿਆ ਇਸ ਦੌਰਾਨ ਉਥੋਂ ਨਿਕਲ ਰਹੀਆਂ ਕਈ ਗੱਡੀਆਂ ਟੋਏ ਵਿਚ ਫਸ ਗਈਆਂ ਅਤੇ ਕਈ ਰਾਹਗੀਰਾਂ ਦੇ ਸੱਟਾਂ ਵੀ ਲੱਗ ਗਈਆਂ। ਗੱਡੀਆਂ ਮਾਲਕਾਂ ਨੂੰ ਟਰੈਕਟਰ ਮੰਗਵਾ ਕੇ ਆਪਣੀਆਂ ਗੱਡੀਆਂ ਬਾਹਰ ਕਢਵਾਉਣੀਆਂ ਪਈਆਂ। ਨਗਰ ਨਿਗਮ ਦੀ ਇਸ ਲਾਪ੍ਰਵਾਹੀ ਕਾਰਨ ਕਿਸੇ ਦੀ ਜਾਨ ਤੱਕ ਵੀ ਜਾ ਸਕਦੀ ਸੀ। ਜਿਸ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਵਿਚ ਨਗਰ ਨਿਗਮ ਪ੍ਰਤੀ ਰੋਸ ਵੀ ਦੇਖਣ ਨੂੰ ਮਿਲਿਆ।

    ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਆਰੋਪ ਲਗਾਇਆ ਹੈ ਕਿ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਤੇ ਕਿਸੇ ਦੀ ਜਾਨ ਤੱਕ ਵੀ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਕੰਪਨੀ ਨੂੰ ਇਹ ਠੇਕਾ ਮਿਲਿਆ ਹੈ। ਉਨ੍ਹਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤੇ ਹਨ ਅਤੇ ਸੀਵਰੇਜ ਦੇ ਨਿਰਮਾਣ ਹੋਣ ਦੇ ਬਾਵਜੂਦ ਵੀ ਕੋਈ ਸਾਈਨ ਬੋਰਡ ਨਹੀਂ ਲਗਾਏ ਗਏ ਹਨ ਜਿਸ ਕਾਰਨ ਪਾਣੀ ਭਰਨ ਤੋਂ ਬਾਅਦ ਰਾਹਗੀਰਾਂ ਨੂੰ ਨਹੀਂ ਪਤਾ ਲੱਗਿਆ ਕਿ ਕਿੱਥੇ ਟੋਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਫਸ ਗੲੀਆਂ ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਇੱਥੋਂ ਤਕ ਕਿ ਕਈ ਰਾਹਗੀਰਾਂ ਦੇ ਮਾਮੂਲੀ ਸੱਟਾਂ ਲੱਗਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਅਤੇ ਠੇਕੇ ਤੇ ਕੰਮ ਕਰ ਰਹੇ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਹੈ।

    LEAVE A REPLY

    Please enter your comment!
    Please enter your name here