ਬਟਾਲਾ ’ਚ ਇੰਸਟਾਗ੍ਰਾਮ ਦੇ ਸਟਾਰ ਦੀਪ ਮਠਾਰੂ ਨੇ ਪ੍ਰੇਮਿਕਾ ਤੋਂ ਦੁਖੀ ਹੋ ਕੇ ਨਿਗਲੀ ਸਲਫਾਸ, ਅੰਮ੍ਰਿਤਸਰ ਰੈਫਰ

    0
    180

    ਬਟਾਲਾ, (ਰਵਿੰਦਰ) :

    ਇੰਸਟਾਗ੍ਰਾਮ ਸਟਾਰ ਦੀਪ ਮਠਾਰੂ ਨੇ ਅਮਰੀਕਾ ’ਚ ਰਹਿ ਰਹੀ ਆਪਣੀ ਪ੍ਰੇਮਿਕਾ ਦੇ ਕਿਸੇ ਹੋਰ ਨੌਜਵਾਨ ਨਾਲ ਪ੍ਰੇਮ ਸਬੰਧ ਹੋਣ ’ਤੇ ਦੁਖੀ ਹੋ ਕੇ ਸਲਫਾਸ ਖਾ ਕੇ ਆਤਮ-ਹੱਤਿਆ ਦਾ ਯਤਨ ਕੀਤਾ ਹੈ। ਹਾਲਤ ਖ਼ਰਾਬ ਹੋਣ ’ਤੇ ਘਰਵਾਲਿਆਂ ਨੇ ਉਸਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ। ਉਥੋਂ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।

    ਦੀਪ ਮਠਾਰੂ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੇਟੇ ਸੂਰਜ ਪ੍ਰਕਾਸ਼ ਸਿੰਘ ਉਰਫ ਦੀਪ ਮਠਾਰੂ ਦਾ ਅਮਰੀਕਾ ’ਚ ਰਹਿਣ ਵਾਲੀ ਇਕ ਲੜਕੀ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਸੀ, ਸੂਰਜ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸਦਾ ਸੀ। ਸ਼ੁੱਕਰਵਾਰ ਸਵੇਰੇ ਬੇਟੇ ਨੇ ਸਲਫਾਸ ਦੀ ਗੋਲੀ ਖਾ ਲਈ। ਜਦੋਂ ਉਸਦੀ ਹਾਲਤ ਖ਼ਰਾਬ ਹੋਈ ਤਾਂ ਉਸਨੂੰ ਸਿਵਲ ਹਸਪਤਾਲ ਬਟਾਲਾ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਰਹਿਣ ਵਾਲੀ ਲੜਕੀ ਨੇ ਉਨ੍ਹਾਂ ਦੇ ਬੇਟੇ ਨਾਲ ਧੋਖਾ ਕੀਤਾ ਹੈ। ਸੂਰਜ ਸੋਸ਼ਲ ਮੀਡੀਆ ’ਤੇ ਕਾਫੀ ਫੇਮਸ ਸੀ, ਜਿਸਦਾ ਉਸ ਲੜਕੀ ਨੇ ਫਾਇਦਾ ਚੁੱਕਿਆ। ਉਹ ਲੜਕੀ ਕਿਸੇ ਹੋਰ ਨੌਜਵਾਨ ਨਾਲ ਗੱਲ ਕਰਦੀ ਸੀ। ਇਸਦਾ ਉਨ੍ਹਾਂ ਦੇ ਬੇਟੇ ਨੂੰ ਪਤਾ ਲੱਗ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਹੀ ਬੇਟਾ ਹੈ।ਇੰਟਰਨੈੱਟ ਮੀਡੀਆ ’ਤੇ ਕਾਫੀ ਮਸ਼ਹੂਰ ਹੈ ਸੂਰਜ –

    ਗਾਂਧੀ ਕੈਂਪ ਕੋਲ ਮੁਹੱਲਾ ਪ੍ਰੇਮ ਨਗਰ ਵਾਸੀ ਸੂਰਜ ਉਰਫ ਦੀਪ ਮਠਾਰੂ ਇੰਟਰਨੈੱਟ ਮੀਡੀਆ ’ਤੇ ਕਾਫੀ ਮਸ਼ਹੂਰ ਸੀ। ਉਹ ਇੰਸਟਾਗ੍ਰਾਮ ਸਮੇਤ ਹੋਰ ਐਪਸ ’ਤੇ ਆਪਣੇ ਸਮੇਤ ਪੂਰੇ ਪਰਿਵਾਰ ਦੀ ਵੀਡੀਓ ਅਪਲੋਡ ਕਰਦਾ ਸੀ। ਉਸਦੇ ਵੀਡੀਓ ’ਤੇ ਦੇਸ਼-ਵਿਦੇਸ਼ ਤੋਂ ਕਰੋੜਾਂ ਵਿਊਅਰਜ਼ ਆ ਕੇ ਲਾਈਕ ਕਰਦੇ ਸਨ। ਇੰਟਰਨੈੱਟ ਮੀਡੀਆ ’ਤੇ ਮਸ਼ਹੂਰ ਹੋਣ ਤੋਂ ਬਾਅਦ ਸੂਰਜ ਅਮਰੀਕਾ ’ਚ ਰਹਿ ਰਹੀ ਭਾਰਤੀ ਲੜਕੀ ਨਾਲ ਪ੍ਰੇਮ ਕਰਨ ਲੱਗਾ ਸੀ। ਮਾਪਿਆਂ ਨੇ ਦੱਸਿਆ ਕਿ ਸੂਰਜ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ।

    ਗ਼ਰੀਬੀ ਤੋਂ ਉੱਠਿਆ ਸੂਰਜ, ਇੰਸਟਾਗ੍ਰਾਮ ਨੇ ਬਣਾਇਆ ਸਟਾਰ –

    22 ਸਾਲ ਦਾ ਸੂਰਜ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੈ। ਇੰਸਟਾਗ੍ਰਾਮ ’ਤੇ ਵੀਡੀਓ ਅਪਲੋਡ ਕਰਨੀ ਸ਼ੁਰੂ ਕੀਤੀ ਤਾਂ ਕਾਫੀ ਲਾਈਕ ਕੀਤਾ ਗਿਆ। ਇਸ ਤੋਂ ਬਾਅਦ ਹੌਲੀ-ਹੌਲੀ ਉਸਦਾ ਰੁਝਾਨ ਵੱਧਦਾ ਗਿਆ ਅਤੇ ਲਾਈਕ ਤੇ ਵਿਊਅਰ ਕਰੋੜਾਂ ’ਚ ਹੋ ਗਏ। ਇੰਸਟਾਗ੍ਰਾਮ ਵੱਲੋਂ ਸੂਰਜ ਉਰਫ ਦੀਪ ਮਠਾਰੂ ਨੂੰ ਲਗਪਗ 50 ਹਜ਼ਾਰ ਰੁਪਏ ਕੰਟੈਂਟ ਦੇ ਹਿਸਾਬ ਨਾਲ ਮਿਲਦੇ ਹਨ।

    LEAVE A REPLY

    Please enter your comment!
    Please enter your name here