ਫੇਸਬੁੱਕ ਦਾ ਪਿਆਰ ਵਿਆਹ ਜ਼ਰੀਏ ਚੜਿਆ ਪ੍ਰਵਾਨ, ਹੁਣ ਵਿਆਹੁਤਾ ਦੀ ਸ਼ੱਕੀ ਹਾਲਾਤ ‘ਚ ਮੌਤ !

    0
    141

    ਕਪੂਰਥਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਪੂਰਥਲਾ : ਅੱਠ ਮਹੀਨੇ ਪਹਿਲਾ ਮੁੰਬਈ ਤੋਂ ਕਪੂਰਥਲਾ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਦੀ ਸੁਹਰੇ ਘਰ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਕਪੂਰਥਲਾ ਦੇ ਥਾਣਾ ਬੈਗੋਵਾਲ ਵਿੱਚ ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ ਜਦਕਿ ਮੁਬਈ ਤੋਂ ਆਇਆ ਪੇਕੇ ਪਰਿਵਾਰ ਹੱਤਿਆ ਦਾ ਆਰੋਪ ਲਗਾ ਰਿਹਾ ਹੈ।

    ਦਰਅਸਲ ਫੇਸਬੁੱਕ ਤੋ ਸ਼ੁਰੂ ਹੋਇਆ ਪਿਆਰ ਅਦਾਲਤ ਵਿੱਚ ਸ਼ਾਦੀ ਜ਼ਰੀਏ ਪਰਵਾਨ ਚੜ੍ਹਨ ਤੋਂ ਤੋ ਬਾਅਦ ਹੁਣ ਲੜਕੀ ਦੀ ਮੌਤ ਨਾਲ ਉਸਦਾ ਅੰਤ ਹੋ ਗਿਆ। ਮੁੰਬਈ ਦੀ ਦੀਪਮਾਲਾ ਨੂੰ ਕਪੂਰਥਲਾ ਦੇ ਪਿੰਡ ਹਬੀਬਵਾਲਾ ਦੇ ਬਲਵਿੰਦਰ ਸਿੰਘ ਨਾਲ ਫੇਸਬੁੱਕ ਤੇ ਪਿਆਰ ਹੋ ਗਿਆ ਸੀ ਤੇ ਦੋਨਾਂ ਦਾ ਪਿਆਰ ਇਹਨਾਂ ਨੂੰ ਵਿਆਹ ਤੱਕ ਲੈ ਆਇਆ ਹਾਲਾਂਕਿ ਦੀਪਮਾਲਾ ਦੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ ਤਾ ਦੀਪਮਾਲਾ ਨੇ ਮੁੰਬਈ ਤੋਂ ਭੱਜ ਚੰਡੀਗੜ੍ਹ ਵਿੱਚ ਆ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਤੇ ਕਪੂਰਥਲਾ ਵਿੱਚ ਸੁਹਰੇ ਘਰ ਰਹਿਣ ਲੱਗੀ।

    ਦੀਪਮਾਲਾ ਦੇ ਮਾਪਿਆਂ ਮੁਤਾਬਕ ਪਹਿਲਾ ਤਾਂ ਸਭ ਠੀਕ ਸੀ ਲੇਕਿਨ ਲਾਕਡਾਊਨ ਦੌਰਾਨ ਇਹਨਾਂ ਵਿੱਚ ਕੁੱਝ ਸਮੱਸਿਆ ਰਹਿਣ ਲੱਗੀ। ਦੀਪਮਾਲਾ ਦੇ ਭਰਾ ਨੇ ਇੱਕ ਆਡੀਓ ਜੋ ਉਸ ਦੀ ਤੇ ਦੀਪਮਾਲਾ ਦੀ ਹੈ ਦਿੰਦਿਆਂ ਆਰੋਪ ਲਗਾਇਆ ਕਿ ਦੀਪਮਾਲਾ ਹੁਣ ਇਹਨੀ ਪ੍ਰੇਸ਼ਾਨ ਹੋ ਚੁੱਕੀ ਸੀ ਕਿ ਉਹ ਫ਼ੋਨ ਤੇ ਕਹਿਣ ਲੱਗ ਪਈ ਸੀ ਕਿ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਵਾਉਣ ਦੀ ਸਜ਼ਾ ਰੱਬ ਉਸ ਨੂੰ ਦੇ ਰਿਹਾ ਹੈ।

    ਦੀਪਮਾਲਾ ਦੇ ਭਰਾ ਮੁਤਾਬਕ ਉਸਦਾ ਪਤੀ ਤੇ ਸਹੁਰੇ ਪਰਿਵਾਰ ਦੀਪਮਾਲਾ ਨੂੰ ਪ੍ਰੇਸ਼ਾਨ ਕਰਦੇ ਸਨ ਤੇ ਅਗਰ ਉਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਫ਼ੋਨ ਤੇ ਉਹਨਾਂ ਨਾਲ ਵੀ ਗ਼ਲਤ ਵਿਵਹਾਰ ਕਰਦੇ। ਪਰਿਵਾਰ ਮੁਤਾਬਕ ਬੀਤੀ ਦਿਨੀਂ ਉਹਨਾ ਨੂੰ ਪੁਲਿਸ ਥਾਣੇ ਤੋ ਦੀਪ ਮਾਲਾ ਵੱਲੋਂ ਆਤਮ-ਹੱਤਿਆ ਕੀਤੇ ਜਾਣ ਦੀ ਕਾਲ ਆਈ ਤਾ ਉਹ ਤੁਰੰਤ ਫਲਾਇਟ ਲੈ ਇਥੇ ਪਹੁੰਚੇ ਲੇਕਿਨ ਦੀਪਮਾਲਾ ਦੇ ਮੱਥੇ ਤੇ ਸੱਟ ਕਾਰਨ ਉਹਨਾ ਨੂੰ ਉਸ ਦੀ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ।

    ਉੱਧਰ ਪੁਲਿਸ ਨੇ ਕਪੂਰਥਲਾ ਦੇ ਥਾਣਾ ਬੇਗੋਵਾਲ ਵਿੱਚ ਆਤਮ ਹੱਤਿਆ ਦੇ ਇੱਕ ਮਿਲੇ ਪੱਤਰ ਮੁਤਾਬਕ ਫ਼ਿਲਹਾਲ 174 ਦੇ ਤਹਿਤ ਮਾਮਲਾ ਦਰਜ ਕਰ ਲਾਸ ਦਾ ਪੋਸਟ-ਮਾਰਟਮ ਕਰਵਾ ਦਿੱਤਾ ਹੈ ਤੇ ਅੱਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here