ਪੱਤਰਕਾਰ ਰਾਜੀਵ ਭਾਰਦਵਾਜ ਨੂੰ ਸਦਮਾ, ਭੂਆ ਦਾ ਦੇਹਾਂਤ

    0
    150

    ਮਾਹਿਲਪੁਰ (ਜਨਗਾਥਾ ਟਾਈਮਜ਼ ,ਸਿਮਰਨ) ਰੋਜਾਨਾ ਦੈਨਿਕ ਭਾਸਕਰ ਲਈ ਚੱਬੇਵਾਲ ਸਟੇਸ਼ਨ ਤੋਂ ਕੰਮ ਕਰਦੇ ਸੀਨੀਅਰ ਪੱਤਰਕਾਰ ਰਾਜੀਵ ਭਾਰਦਵਾਜ ਨੂੰ ਅੱਜ ਉਦੋਂ ਸਦਮਾ ਪੁੱਜਿਆ ਜਦੋਂ ਉਨ੍ਹਾਂ ਜਲੰਧਰ ਰਹਿੰਦੇ ਭੂਆ ਬਿੱਲਾਂ ਦੇਵੀ (83) ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਮੌਕੇ ਇਲਾਕੇ ਦੇ ਪੱਤਰਕਾਰ ਭਾਈਚਾਰੇ ਸਮੇਤ ਰਾਜਸੀ, ਸਮਾਜਿਕ ਅਤੇ ਸਿੱਖਿਅਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਪੱਤਰਕਾਰ ਰਾਜੀਵ ਭਾਰਦਵਾਜ ਨਾਲ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸੁਰਿੰਦਰਪਾਲ ਸਿੰਘ ਸੰਧੂ, ਆਮ ਆਗੂ ਹਰਮਿੰਦਰ ਸਿੰਘ ਸੰਧੂ, ਅਕਾਲੀ ਆਗੂ ਨਿਰਮਲ ਸਿੰਘ ਭੀਲੋਵਾਲ ਨੇ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜਾਣਕਾਰੀ ਅਨੁਸਾਰ ਵਿਛੜੀ ਰੂਹ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ ਅੱਠ ਅਪਰੈਲ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਜਲੰਧਰ ਦੇ ਸੁਦਰਸ਼ਨ ਪਾਰਕ ਵਿੱਚ ਬਾਅਦ ਦੁਪਹਿਰ ਦੋ ਤੋਂ ਤਿੰਨ ਵਜੇ ਵਿਚਕਾਰ ਹੋਵੇਗੀ।

    LEAVE A REPLY

    Please enter your comment!
    Please enter your name here