ਪੰਜਾ ਸਾਹਿਬ ਵਿਸਾਖੀ ਮਨਾਉਣ ਗਿਆ ਸਿੱਖ ਜੱਥਾ ਲਾਹੌਰ ਫਸਿਆ

    0
    133

    ਲਾਹੌਰ, ਜਨਗਾਥਾ ਟਾਇਮਜ਼: (ਰਵਿੰਦਰ)

    ਪਾਕਿਸਤਾਨ ਦੀ ਤਹਿਰਿਕੇ ਲਬਾਇਕ, ਰਾਇਟ ਵਿੰਗ ਪਾਰਟੀ ਦੇ ਨੇਤਾ ਸਾਦ ਹੁਸੈਨ ਰਿਜਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ ਜਿਸ ਕਾਰਨ ਸੋਮਵਾਰ ਨੂੰ ਵਿਸਾਖੀ ਮਨਾਉਣ ਗੁ. ਪੰਜਾ ਸਾਹਿਬ ਲਈ ਰਵਾਨਾ ਹੋਏ 818 ਸਿੱਖ ਸ਼ਰਧਾਲੂ ਨੂੰ ਰਸਤੇ ਵਿੱਚ ਹੀ ਫਸੇ ਹਨ।

    ਇਹ ਜੱਥਾ, ਜੋ ਕਿ ਸੋਮਵਾਰ ਦੀ ਰਾਤ ਨੂੰ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਰੁਕਿਆ ਸੀ, ਪਾਕਿਸਤਾਨ ਵਿਚ ਤਣਾਅ ਅਤੇ ਰਸਤੇ ਰੋਕੇ ਹੋਣ ਦੇ ਮੱਦੇਨਜ਼ਰ ਹਸਨ ਅਬਦਾਲ, ਜਿੱਥੇ ਇਤਿਹਾਸਕ ਗੁਰਦੁਆਰਾ ਸਥਿਤ ਹੈ, ਨਹੀਂ ਜਾ ਸਕਿਆ।ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਟਰ-ਸਿਟੀ ਹਾਈਵੇਅ ਬੰਦ ਕਰ ਦਿੱਤੇ ਗਏ ਸਨ। ਸਥਾਨਕ ਮੀਡੀਆ ਨੇ ਲਾਹੌਰ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪਾਂ ਦੀ ਖ਼ਬਰ ਦਿੱਤੀ ਹੈ। ਪਤਾ ਲੱਗਾ ਹੈ ਭਾਰਤ ਸਰਕਾਰ ਨੇ ਵੀ ਸਿੱਖ ਜੱਥੇ ਦੀ ਸੁਰੱਖਿਆ ਦਾ ਚਿੰਤਾ ਜ਼ਾਹਰ ਕੀਤੀ ਹੈ ਪਰ ਅਜੇ ਤਕ ਕੋਈ ਸਰਕਾਰੀ ਬਿਆਨ ਨਹੀਂ ਆਇਆ।

    LEAVE A REPLY

    Please enter your comment!
    Please enter your name here