ਪੰਜਾਬ, ਹਿਮਾਚਲ ਸਮੇਤ ਇਨ੍ਹਾਂ ਸੂਬਿਆਂ ‘ਚ ਅੱਜ ਤੋਂ ਖੁੱਲ੍ਹ ਰਹੇ ਹਨ ਸਕੂਲ

    0
    144

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਮਹਾਂਮਾਰੀ ਤੋਂ ਇਨਫੈਕਸ਼ਨ ਦੇ ਮਾਮਲਿਆਂ ‘ਚ ਆਈ ਕਮੀ ਤੋਂ ਬਾਅਦ ਜੁਲਾਈ 2021 ਤੋਂ ਹੀ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ‘ਚ ਸਕੂਲਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਚੱਲ ਪਈ ਹੈ। ਹਾਲਾਂਕਿ, ਇਨ੍ਹਾਂ ਸੂਬਿਆਂ ‘ਚ ਸਿਰਫ਼ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੂੰ ਹੀ ਬੁਲਾਉਣ ਦੀ ਛੋਟ ਸੰਬੰਧਤ ਸੂਬਾ ਸਰਕਾਰਾਂ ਵੱਲੋਂ ਦਿੱਤੀ ਗਈ ਹੈ। ਇਸੇ ਲੜੀ ਤਹਿਤ ਅੱਜ 2 ਅਗਸਤ 2021 ਤੋਂ ਕਈ ਸੂਬਿਆਂ ‘ਚ ਜਿੱਥੇ ਸਕੂਲਾਂ ਨੂੰ ਸਿਰਫ਼ ਸੀਨੀਅਰ ਜਮਾਤਾਂ ਲਈ ਖੋਲ੍ਹਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ‘ਚ ਸਾਰੀਆਂ ਜਮਾਤਾਂ ਲਈ ਸਕੂਲਾਂ ਨੂੰ ਅੱਜ ਤੋਂ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਕੂਲਾਂ ‘ਚ ਕੋਵਿਡ-19 ਮਹਾਂਮਾਰੀ ਨਾਲ ਸੰਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੇ ਗਏ ਹਨ। ਆਓ ਵਾਰੀ-ਵਾਰੀ ਜਾਣਦੇ ਹਾਂ, ਸੂਬਿਆਂ ਦਾ ਹਾਲ :

    ਪੰਜਾਬ : ਸੂਬਾ ਸਰਕਾਰ ਨੇ ਅੱਜ, 2 ਅਗਸਤ 2021 ਤੋਂ ਸੂਬੇ ਦਾ ਸਾਰੇ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਸਾਰੇ ਜੂਨੀਅਨ, ਮਿਡਲ ਤੇ ਸੀਨੀਅਰ ਸਾਰੀਆਂਜਮਾਤਾਂ ਦੇ ਵਿਦਿਆਰਥੀਆਂ ਨੂੰ ਬੁਲਾਉਣ ਦੀ ਛੋਟ ਸਕੂਲਾਂ ਨੂੰ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਸਕੂਲਾਂ ਨੂੰ ਸਾਰੇ ਸੁਰੱਖਿਆ ਤੇ ਸਾਵਧਾਨੀਆਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਪੰਜਾਬ ਰਾਜ ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ ਜਮਾਤਾਂ ‘ਚ ਇਕ ਵਾਰ ‘ਚ ਵੱਧ ਤੋਂ ਵੱਧ 50 ਫ਼ੀਸਦ ਤਕ ਹੀ ਹਾਜ਼ਰੀ ਯਕੀਨੀ ਬਣਾਉਣੀ ਹੋਵੇਗੀ। ਲੜਕਿਆਂ ਨੂੰ ਸੋਮਵਾਰ ਤੋਂ ਸ਼ਨਿਚਰਵਾਰ ਨੂੰ ਸਵੇਰੇ 7.30 ਵਜੇ ਤੋਂ ਦੁਪਹਿਰੇ 12.30 ਵਜੇ ਤਕ ਅਤੇ ਲੜਕੀਆਂ ਨੂੰ ਸਵੇਰੇ 7.45 ਵਜੇ ਤੋਂ ਦੁਪਹਿਰੇ 12.45 ਵਜੇ ਤਕ ਹੀ ਬੁਲਾਇਆ ਜਾਣਾ ਹੈ।ਉੱਤਰਾਂਖੰਡ : ਸਰਕਾਰ ਨੇ 9ਵੀਂ ਤੋਂ ਲੈ ਕੇ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਅੱਜ, 2 ਅਗਸਤ 2021 ਤੋਂ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ ਖੋਲ੍ਹਣ ਦੀ ਛੋਟ ਦੇ ਦਿੱਤੀ ਹੈ। ਸੂਬੇ ਸਰਕਾਰ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਆਦੇਸ਼ ਅਨੁਸਾਰ ਸਾਰੇ ਬੋਰਡਿੰਗ, ਡੇਅ-ਬੋਰਡਿੰਗ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ ਅੱਜ ਤੋਂ ਖੋਲ੍ਹਿਆ ਜਾ ਸਕੇਗਾ। ਸਕੂਲਾਂ ਨੂੰ ਐਂਟਰੀ ‘ਤੇ ਥਰਮਲ ਸਕੈਨਿੰਗ ਕਰਨੀ ਪਵੇਗੀ ਤੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਸਹਿਮਤੀ ਨਾਲ ਆਉਣਾ ਪਵੇਗਾ। ਹਾਲਾਂਕਿ ਸਕੂਲਾਂ ਵੱਲੋਂ ਜਮਾਤ ਪਹਿਲੀ ਤੋਂ ਪੰਜਵੀਂ ਤਕ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਜਿਉਂ ਦੀਆਂ ਤਿਉਂ ਜਾਰੀ ਰਹਿਣਗੀਆਂ।

    ਛੱਤੀਸਗੜ੍ਹ : ਇੱਥੇ ਵੀ ਅੱਜ ਤੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹੇ ਜਾ ਰਹੇ ਹਨ। ਸੂਬਾ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਵੱਧ ਤੋਂ ਵੱਧ 5 ਫ਼ੀਸਦ ਹਾਜ਼ਰੀ ਨਾਲ ਦਿੱਤੀ ਹੈ। ਮੁੱਖ ਮੰਤਰੀ ਭੂਪੇਸ਼ਨ ਬਘੇਲ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ, ਸਰਕਾਰ ਨੇ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਇਹ ਸ਼ਰਤ ਨਿਰਧਾਰਤ ਕੀਤੀ ਹੈ।

    ਹਿਮਾਚਲ ਪ੍ਰਦੇਸ਼ : ਸਰਕਾਰ ਨੇ ਜਮਾਤ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ 2 ਅਗਸਤ 2021 ਤੋਂ ਖੋਲ੍ਹਣ ਦੀ ਛੋਟ ਦਿੱਤੀ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਦੇ ਨਾਲ ਹੋਈ ਮੰਤਰੀ ਮੰਡਲ ਦੀ ਬੈਠਕ ‘ਚ 10ਵੀਂ, 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ। ਦੂਸਰੇ ਪਾਸੇ, ਸੂਬੇ ਸਰਕਾਰ ਨੇ ਜਮਾਤ 5ਵੀਂ ਤੋਂ 8ਵੀਂ ਤਕ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਸਿਰਫ ਡਾਉਟ ਕਲੀਅਰੈਂਸ ਯਾਨੀ ਪ੍ਰਸ਼ਾਨਾਂ ਦੇ ਹੱਲ ਜਾਣਨ ਲਈ ਬੁਲਾਉਣ ਦੀ ਛੋਟ ਦਿੱਤੀ ਗਈ ਹੈ। ਇਸ ਦੌਰਾਨ ਸਾਰਿਆਂ ਨੂੰ ਕੋਵਿਡ-19 ਨਾਲ ਸੰਬੰਧਤ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

    LEAVE A REPLY

    Please enter your comment!
    Please enter your name here