ਪੰਜਾਬ-ਹਰਿਆਣਾ ਹਾਈਕੋਰਟ ਦਾ ਪਾਸਪੋਰਟ ਬਾਰੇ ਵੱਡਾ ਫ਼ੈਸਲਾ !

    0
    143

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਾਸਪੋਰਟ ਬਾਰੇ ਵੱਡਾ ਫ਼ੈਸਲਾ ਸੁਣਾਇਆ ਹੈ। ਹੁਣ ਪਾਸਪੋਰਟ ਵਿੱਚ ਬਾਇਲੌਜੀਕਲ ਮਾਂ ਦਾ ਨਾਂ ਸ਼ਾਮਲ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਹ ਫ਼ੈਸਲਾ ਇੱਕ ਕੇਸ ਦਾ ਨਿਬੇੜਾ ਕਰਦਿਆਂ ਸੁਣਾਇਆ।

    ਅਦਾਲਤ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪਾਸਪੋਰਟ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ ਤੇ ਤਬਦੀਲੀਆਂ ਅਗਲੇ ਪੜਾਅ ‘ਤੇ ਪਾਸਪੋਰਟ ਵਿੱਚ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇੱਕ ਬੱਚੇ ਕੋਲ ਮਿਆਦ ਪੂਰੀ ਹੋਣ ਮਗਰੋਂ ਪਾਸਪੋਰਟ ਲਈ ਬਿਨੈ-ਪੱਤਰ ਦੇਣ ਵੇਲੇ ਵੇਰਵਿਆਂ ਨੂੰ ਬਦਲਣ ਦਾ ਵਿਕਲਪ ਹੈ।

    ਦੱਸ ਦਈਏ ਕਿ ਜਸਟਿਸ ਬੀਐੱਸ ਵਾਲੀਆ ਨੇ ਖੇਤਰੀ ਪਾਸਪੋਰਟ ਅਫ਼ਸਰ ਨੂੰ ਨਿਰਦੇਸ਼ ਵੀ ਦਿੱਤੇ ਕਿ ਉਹ ਬਿਨੈਕਾਰ ਦੀ ਬੇਨਤੀ ‘ਤੇ ਕਾਰਵਾਈ ਕਰਨ ਤੇ ਨਵਾਂ ਪਾਸਪੋਰਟ ਜਾਰੀ ਕਰਨ ਜਿਸ ‘ਚ ਉਸ ਦੀ ਮਤਰੇਈ ਮਾਂ ਦੀ ਥਾਂ ਉਸ ਦੀ ਅਸਲ ਮਾਂ ਦਾ ਨਾਂ ਜਾਰੀ ਕੀਤਾ ਹੋਵੇ। ਇਸ ਦੇ ਨਾਲ ਹੀ ਇਸ ਹੁਕਮ ਨੂੰ ਪੂਰਾ ਕਰਨ ਲਈ ਜਸਟਿਸ ਵਾਲੀਆ ਨੇ 10 ਦਿਨਾਂ ਦੀ ਆਖ਼ਰੀ ਤਰੀਖ਼ ਤੈਅ ਕੀਤੀ।

    ਬੈਂਚ ਨੂੰ ਦੱਸਿਆ ਗਿਆ ਸੀ ਕਿ ਪਟੀਸ਼ਨਕਰਤਾ-ਬਿਨੈਕਾਰ ਦੀ ਮਾਂ ਦੀ ਮਈ 2002 ‘ਚ ਮੌਤ ਹੋ ਗਈ ਸੀ, ਜਿਸ ਦੇ ਬਾਅਦ ਉਸ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ। ਜੁਲਾਈ 2004 ਵਿੱਚ ਪਟੀਸ਼ਨਕਰਤਾ ਨੂੰ ਪਾਸਪੋਰਟ ਜਾਰੀ ਕੀਤਾ ਗਿਆ ਸੀ, ਜਦੋਂ ਉਸ ਦੇ ਪਿਤਾ ਦੁਆਰਾ ਉਸ ਲਈ ਅਰਜ਼ੀ ਦੇਣ ਤੋਂ ਬਾਅਦ ਉਸ ਦੀ ਮਤਰੇਈ ਮਾਂ ਦਾ ਨਾਂ ਇਸ ‘ਚ ਦਰਜ ਸੀ।

    ਪਟੀਸ਼ਨਕਰਤਾ ਦੇ ਵਕੀਲ ਨੇ ਇਹ ਦਰਖ਼ਾਸਤ ਦਿੱਤੀ ਕਿ ਪਟੀਸ਼ਨਕਰਤਾ ਵਿਦੇਸ਼ੀ ਯਾਤਰਾ ਦੌਰਾਨ ਜਾਂ ਵਿਦੇਸ਼ਾਂ ਵਿੱਚ ਪੜ੍ਹਾਈ ਦੌਰਾਨ ਮੁਸ਼ਕਲ ਤੋਂ ਬਚਣ ਲਈ ਮਤਰੇਈ ਮਾਂ ਦੀ ਬਜਾਏ ਸਿਰਫ਼ ਉਸ ਨੂੰ ਜਨਮ ਦੇਣ ਵਾਲੀ ਮਾਂ ਦਾ ਨਾਂ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਸੀ।

    LEAVE A REPLY

    Please enter your comment!
    Please enter your name here