ਪੰਜਾਬ ਸਰਕਾਰ ਵੱਲੋਂ ਬਲੈਕ ਫੰਗਸ ਨਾਲ ਨਜਿੱਠਣ ਲਈ ਮਾਹਿਰਾਂ ਦੀ 5 ਮੈਂਬਰੀ ਕਮੇਟੀ ਗਠਿਤ

    0
    119

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਸਰਕਾਰ ਨੇ ਬਲੈਕ ਫੰਗਸ ਨਾਲ ਨਜਿੱਠਣ ਦੇ ਲਈ ਮਾਹਿਰਾਂ ਦੀ ਇੱਕ 5 ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਜਿਹੜੀ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਬਲੈਕ ਫੰਗਸ ਨੂੰ ਰੋਕਣ ਅਤੇ ਇਲਾਜ ਦੇ ਲਈ ਗਾਈਡ ਕਰੇਗੀ।

    ਇਸ ਤੋਂ ਇਲਾਵਾ ਦਵਾਈਆਂ ਦੀ ਖ਼ਰੀਦ ਦੇ ਲਈ ਵੀ ਸਰਕਾਰ ਦੀ ਮਦਦ ਕਰੇਗੀ। ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ.ਆਰ.ਐੱਸ ਸੀਬੀਆ ਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ।ਡਾ. ਸੀਬੀਆ ਤੋਂ ਇਲਾਵਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਈ.ਐਂਡ.ਟੀ ਵਿਭਾਗ ਦੇ ਮੁਖੀ ਡਾ. ਸੰਜੀਵ ਭਗਤ, ਡੀ.ਐਮ.ਸੀ ਦੇ ਡਾ ਮੁੰਜਾਲ, ਅੰਮ੍ਰਿਤਸਰ ਦੇ ਡਾ. ਧੰਜੂ ਅਤੇ ਸੀ ਐਮ ਸੀ ਦੇ ਇੱਕ ਡਾਕਟਰ ਦਾ ਨਾਮ ਸ਼ਾਮਿਲ ਹੈ।ਮਾਹਿਰ ਡਾਕਟਰਾਂ ਦੀ ਵੀਡੀਓ ਕਾਨਫਰੰਸ ਦੌਰਾਨ ਲਏ ਫੈਸਲੇ ਗਏ ਹਨ।

    ਇਸ ਦੇ ਇਲਾਵਾ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜਾਂ ਨਾਲ ਸਬੰਧਿਤ ਹਸਪਤਾਲਾਂ ਵਿੱਚ ਵੀ 50 ਫ਼ੀਸਦੀ ਸਮਰੱਥਾ ਨਾਲ ਓ.ਪੀ.ਡੀ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ।

    LEAVE A REPLY

    Please enter your comment!
    Please enter your name here