ਪੰਜਾਬ ਸਰਕਾਰ ਨੇ ਸ਼ਗਨ ਸਕੀਨ ਅਤੇ ਬੁਢਾਪਾ ਪੈਨਸ਼ਨ ‘ਚ ਕੀਤੀ ਵਾਧਾ

    0
    126

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ। ਇਸ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਐਲਾਨ ਕੀਤੇ ਜਾ ਰਹੇ ਹਨ।

    ਵਿੱਤ ਮੰਤਰੀ ਨੇ ਸ਼ਗਨ ਸਕੀਮ ਨੂੰ 21000 ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੁਢਾਪਾ ਪੈਨਸ਼ਨ ਨੂੰ ਵੀ 750 ਤੋਂ ਵਧਾ ਕੇ 1500 ਰੁਪਏ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।

    2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫ਼ੀਸਦੀ ਰਹੀ ਹੈ ਜਦੋਂ ਕਿ 39 ਫ਼ੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫ਼ੀਸਦ ਪੱਕੇ ਖ਼ਰਚਿਆਂ ਵਿਚ ਚਲਾ ਗਿਆ ਹੈ।

    LEAVE A REPLY

    Please enter your comment!
    Please enter your name here