ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ 14 ਅਗਸਤ ਤਕ ਭਾਰੀ ਬਾਰਿਸ਼ ਦੀ ਚਿਤਾਵਨੀ, ਜਾਣੋ ਮੌਸਮ ਦਾ ਹਾਲ

    0
    157

    ਨਵੀਂ ਦਿੱਲੀ, (ਸਿਮਰਨ) :

    ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਬੁੱਧਵਾਰ ਨੂੰ ਦੱਸਿਆ ਕਿ ਮੌਜੂਦਾ ਕਮਜ਼ੋਰ ਮੌਨਸੂਨ ਦਾ ਅਸਰ 15 ਅਗਸਤ ਤਕ ਦੇਸ਼ ਭਰ ’ਚ ਜਾਰੀ ਰਹੇਗਾ। ਹਾਲਾਂਕਿ ਪੂਰਬੀ ਭਾਰਤ, ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆ ਤੇ ਬਿਹਾਰ ’ਚ 14 ਅਗਸਤ ਤਕ ਭਾਰੀ ਬਾਰਿਸ਼ ਜਾਰੀ ਰਹੇਗੀ।ਵਿਭਾਗ ਨੇ ਦੱਸਿਆ ਕਿ ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ (ਪੰਜਾਬ, ਹਰਿਆਣਾ, ਰਾਜਸਥਾਨ), ਮੱਧ ਭਾਰਤ ਦੇ ਜ਼ਿਆਦਾ ਹਿੱਸਿਆ (ਤਾਮਿਲਨਾਡੂ ਤੇ ਕੇਰਲ ਦੇ ਬਿਾਹਰ) ਸਮੇਤ ਮਹਾਂਰਾਸ਼ਟਰ ਤੇ ਗੁਜਰਾਤ ’ਚ 15 ਅਗਸਤ ਤਕ ਹਲਕੀ ਬਾਰਿਸ਼ ਹੁੰਦੀ ਰਹੇਗੀ। 16 ਅਗਸਤ ਤੋਂ ਬਾਅਦ ਭਾਰਤ ’ਚ ਬਾਰਿਸ਼ ਤੇਜ਼ ਹੋ ਜਾਵੇਗੀ। ਤਾਮਿਲਨਾਡੂ ਤੇ ਕੇਰਲ ’ਚ ਵੱਖ-ਵੱਖ ਪੰਜ ਦਿਨਾਂ ਤਕ ਬਾਰਿਸ਼ ਦੀ ਸੰਭਾਵਨਾ ਹੈ। ਤਾਮਿਲਨਾਡੂ ’ਚ 14 ਤੇ ਕੇਰਲ ’ਚ 12 ਅਗਸਤ ਤਕ ਕਿਤੇ-ਕਿਤੇ ਭਾਰੀ ਬਾਰਿਸ਼ ਹੋ ਸਕਦੀ ਹੈ।

     

     

    LEAVE A REPLY

    Please enter your comment!
    Please enter your name here