ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਮੁਲਾਜ਼ਮਾਂ ਵਲੋਂ ਅੱਜ ਤੀਜੇ ਦਿਨ ਵੀ ਰੋਸ ਪ੍ਰਦਰਸ਼ਨ

    0
    119

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਅਤੇ ਸਿਵਲ ਸਕੱਤਰੇਤ ਪੰਜਾਬ ਦੇ ਮਨਿਸਟੀਰੀਅਲ ਕਰਮਚਾਰੀਆਂ ਨੇ ਅੱਜ ਤੀਸਰੇ ਦਿਨ ਆਪਣੇ ਦਫ਼ਤਰਾਂ ਦੇ ਬਾਹਰ ਰੋਸ ਰੈਲੀਆ ਕੀਤੀਆ। ਇਸ ਜ਼ਿਲ੍ਹੇ ਵਿੱਚ ਇਹ ਰੈਲੀ ਡੀਸੀ ਦਫਤਰ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਅਨੁਰੀਧ ਮੋਦਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਜਨਰਲ ਸਤੱਕਰ ਜਸਵੀਰ ਸਿੰਘ ਧਾਮੀ, ਪ੍ਰਧਾਨ ਵਿਕਰਮ ਆਦੀਆ ਡੀਸੀ ਦਫ਼ਤਰ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।

    ਰੈਲੀ ਵਿੱਚ ਅਗੂਆ ਵਲੋਂ ਸਰਕਾਰ ਦੇ ਮੁਲਾਜਮ ਮਾਰੂ ਫ਼ੈਸਲਿਆਂ ਦੀ ਨਿਖੇਧੀ ਕੀਤੀ ਗਈ। ਰੈਲੀ ਵਿੱਚ ਸੰਬੋਧਿਨ ਕਰਨ ਵਾਲੇ ਮੁੱਖ ਬੁਲਾਰਿਆ ਵਿੱਚ ਵਿਕਰਮ ਆਦੀਆ ਪ੍ਰਧਾਨ ਡੀਸੀ ਦਫ਼ਤਰ, ਦੀਪਕ ਤ੍ਰੇਹਨ, ਹਰਸਿਮਰਨ ਸਿੰਘ ਪ੍ਰਧਾਨ ਐਕਸਈਜ ਵਿਭਾਗ, ਵਿਨੈ ਕੁਮਾਰ , ਸੰਦੀਪ ਸੰਧੀ ਨਵਦੀਪ ਸਿੰਘ ਪ੍ਰਧਾਨ ਸਿਹਤ ਵਿਭਾਗ, ਦਵਿੰਦਰ ਭੱਟੀ ਤੇ ਸੰਜੀਵ ਕੁਮਾਰ ਨੇ ਸਬੋਧਿਨ ਕੀਤਾ। ਇਸ ਮੋਕੇ ਮੋਦ ਗਿੱਲ ਜ਼ਿਲ੍ਹਾ ਪ੍ਰਦਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸੂਬਾ ਕਮੇਟੀ ਦੇ ਸਾਰੇ ਐਕਸ਼ਨ ਇਸ ਜ਼ਿਲ੍ਹੇ ਵਿੱਚ ਲਾਗੂ ਕੀਤੇ ਜਾਣਗੇ।

    ਧਾਮੀ ਵਲੋਂ ਕਿਹਾ ਗਿਆ ਕਿ 18 ਜੂਨ ਨੂੰ ਠੀਕ 11 ਵਜੇ ਈਰੀਗੇਸ਼ਨ ਕੰਪਲੈਕਸ ਦੇ ਬਾਹਰ ਰੈਲੀ ਕੀਤੀ ਜਾਵੇਗੀ। ਇਸ ਵਿੱਚ ਸਾਰੇ ਵਿਭਾਗਾ ਦੇ ਮਨਿਸਟੀਰੀਅਲ ਕਾਮੇ ਸ਼ਾਮਿਲ ਹੋਣਗੇ। ਇਸ ਮੌਕੇ ਇਹ ਵੀ ਦੱਸਿਆ ਕਿ ਡੀ.ਏ. ਦੀਆਂ ਕਿਸ਼ਤਾਂ ਪੈਡਿੰਗ ਚੱਲ ਰਹੀਆ ਹਨ, ਪੇ-ਕਮਿਸ਼ਨ ਦੀ ਰਿਪੋਰਟ ਲਟਕਾਈ ਜਾ ਰਹੀ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ।

    LEAVE A REPLY

    Please enter your comment!
    Please enter your name here