ਪੰਜਾਬ ਬਣਿਆ ਸ਼ਿਮਲਾ, ਪਾਰ 1 ਡਿਗਰੀ ਤੱਕ ਪਹੁੰਚਿਆ

    0
    162

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੋਹ ਦਾ ਮਹੀਨੇ ਚੱਲ ਰਿਹਾ ਹੈ ਤੇ ਠੰਢ ਵੀ ਆਪਣਾ ਪੂਰਾ ਜ਼ੋਰ ਵਿਖਾ ਰਹੀ ਹੈ। ਐਤਵਾਰ ਰਾਤ ਨੂੰ ਪੰਜਾਬ ਦੇ ਕਈ ਹਿੱਸਿਆਂ ‘ਚ ਪਾਰਾ 1 ਡਿਗਰੀ ਤੱਕ ਪਹੁੰਚ ਗਿਆ। ਹਾਲਾਂਕਿ ਦਿਨ ਵੇਲੇ ਧੁੱਪ ਕਾਰਨ ਪਾਰਾ ਵੱਧ ਤੋਂ ਵੱਧ 23 ਡਿਗਰੀ ਤੱਕ ਪਹੁੰਚ ਗਿਆ। ਇਸ ਦੌਰਾਨ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ ਜਿਥੇ ਪਾਰਾ 1 ਡਿਗਰੀ ਦਰਜ ਕੀਤਾ ਗਿਆ।

    ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਰਾਜ ਵਿੱਚ ਕੜਾਕੇ ਦੀ ਸਰਦੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਸ਼ੀਤ ਲਹਿਰ ਚੱਲੇਗੀ। ਪੰਜਾਬ ਵਿੱਚ, ਦਸੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਪਾਰਾ ਔਸਤਨ 15 ਡਿਗਰੀ ਹੁੰਦਾ ਹੈ, ਜੋ ਹੁਣ 23 ਡਿਗਰੀ ਤੱਕ ਪਹੁੰਚ ਗਿਆ ਹੈ। ਜਨਵਰੀ ਵਿਚ ਤਾਪਮਾਨ ਦਾ ਚੱਕਰ ਬਦਲਣ ਦੀ ਸੰਭਾਵਨਾ ਹੈ।

    ਜੰਮੂ ਕਸ਼ਮੀਰ ‘ਚ 40 ਦਿਨਾਂ ਦੀ ਚਿਲਈ ਕਲਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਜੰਮੂ ਕਸ਼ਮੀਰ ਤੇ ਹਿਮਾਚਲ ਦੇ ਜ਼ਿਆਦਾਤਰ ਥਾਵਾਂ ‘ਤੇ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚੱਲਾ ਗਿਆ ਹੈ।

    LEAVE A REPLY

    Please enter your comment!
    Please enter your name here