ਪੰਜਾਬ ਦੇ ਬੀਜੇਪੀ ਦਾ ਵੱਡਾ ਦਾਅਵਾ, 9 ਦਸੰਬਰ ਨੂੰ ਜ਼ਰੂਰ ਮਿਲੇਗੀ ਚੰਗੀ ਖ਼ਬਰ

    0
    143

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਤਿੰਨ ਖੇਤੀ ਕਾਨੂੰਨਾੰ ਖ਼ਿਲਾਫ਼ ਪੰਜਾਬ ਦੇ ਕਿਸਾਨ ਦਿੱਲੀ ਵਿਖੇ ਡਟੇ ਹੋੇਏ ਹਨ। ਕਿਸਾਨ ਸੰਗਠਨਾਂ ਅਤੇ ਕੇਂਦਰ ਸਰਕਾਰ ਨਾਲ ਜੁੜੇ ਲੋਕਾਂ ਦਰਮਿਆਨ ਪੰਜ-ਪੜਾਅ ਗੱਲਬਾਤ ਕੀਤੀ ਗਈ ਹੈ। ਛੇਵੇਂ ਪੜਾਅ ਦੀ ਗੱਲਬਾਤ ਬੁੱਧਵਾਰ, 9 ਦਸੰਬਰ ਨੂੰ ਹੋਣੀ ਹੈ। ਹੁਣ ਤੱਕ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਹੀ ਰਹੀ ਹੈ। ਇਸ ਦੌਰਾਨ ਪੰਜਾਬ ਦੇ ਬੀਜੇਪੀ ਨੇਤਾ ਦਾ ਨਵੇਂ ਦਾਅਵਾ ਵਾਲਾ ਬਿਆਨ ਸਾਹਮਣੇ ਆਇਆ ਹੈ। ਬੀਜੇਪੀ ਆਗੂ ਸੁਰਜੀਤ ਜਿਆਣੀ ਨੇ ਕਿਸਾਨ ਅੰਦੋਲਨ ‘ਤੇ ਕਿਹਾ ਕਿ 9 ਦਸੰਬਰ ਨੂੰ ਚੰਗੀ ਖ਼ਬਰ ਜ਼ਰੂਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦਾ ਹੱਲ ਨਿਕਲੇਗਾ ਤੇ ਕਿਸਾਨ ਆਪਣੇ ਘਰਾਂ ਨੂੰ ਮੁੜਨਗੇ।

    ਜਿਆਣੀ ਨੇ ਕਿਸਾਨ ਅੰਦੋਲਨ ਨੂੰ ਚਮਤਕਾਰੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ‘ਚ ਬਾਬੇ ਨਾਨਕ ਦੀ ਸ਼ਕਤੀ ਹੈ। ਕਾਂਗਰਸ ਸਣੇ ਤਮਾਮ ਸਿਆਸੀ ਪਾਰਟੀਆਂ ‘ਤੇ ਹਮਲਾ ਵੀ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਵਿਰੋਧੀ ਦਲ ਕਿਸਾਨਾਂ ਦੇ ਨਾਂਅ ‘ਤੇ ਨੌਟੰਕੀ ਕਰ ਰਹੇ।

    ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ 26 ਨਵੰਬਰ ਨੂੰ ਸ਼ੁਰੂ ਹੋਇਆ ਸੀ। ਕੇਂਦਰ ਸਰਕਾਰ ਸਮਝਦੀ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਅਤੇ ਸਰਕਾਰ ਕਹਿ ਰਹੀ ਹੈ ਕਿ ਗੱਲਬਾਤ ਦੇ ਜ਼ਰੀਏ ਕਿਸਾਨਾਂ ਦੇ ‘ਸਾਰੇ ਭਰਮ’ ਦੂਰ ਕੀਤੇ ਜਾ ਸਕਦੇ ਹਨ।

    LEAVE A REPLY

    Please enter your comment!
    Please enter your name here