ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ, ਸੀਐੱਮ ਅਤੇ ਬਾਜਵਾ ਦੀ ਹੋਈ ਗੁਪਤ ਮੀਟਿੰਗ

    0
    136

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਜਿੱਥੇ ਕਾਂਗਰਸ ‘ਚ ਆਪਣੇ ਅੰਦਰੂਨੀ ਕਲੇਸ਼ ਚੱਲ ਰਹੇ ਹਨ। ਜਿਸ ਨੂੰ ਸੁਲਝਾਉਣ ਲਈ ਕਈ ਹੀਲੇ ਵਸੀਲੇ ਕੀਤੇ ਜਾ ਰਹੇ ਹਨ। ਇਸ ਕਲੇਸ਼ ਨੂੰ ਸੁਲਝਾਉਣ ਹਾਈਕਮਾਨ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈਆਂ ਹਨ। ਪਰ ਹੁਣ ਇਸ ਦੌਰਾਨ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਗੁਪਤ ਬੈਠਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬੇਸ਼ੱਕ ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਦੇ ਗ੍ਰਹਿ ਪਹੁੰਚੇ ਤਾਂ ਉਨ੍ਹਾਂ ਤੋਂ ਪਹਿਲਾਂ ਮਹਾਰਾਣੀ ਪਰਨੀਤ ਕੌਰ ਵੀ ਉੱਥੇ ਪਹੁੰਚੇ ਹੋਏ ਸਨ, ਦੱਸ ਦਈਏ ਕੀ ਇਨ੍ਹਾਂ ਦੋਵਾਂ ਦਾ ਮੇਲ ਕਰਵਾਉਣ ਜਸਬੀਰ ਸਿੰਘ ਡਿੰਪਾ ਨੇ ਅਹਿਮ ਭੂਮਿਕਾ ਨਿਭਾਈ ਹੈ।ਇਸ ਖਾਸ ਮੁਲਾਕਾਤ ਦਾ ਵੱਡਾ ਕਾਰਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੰਨਾਇਆ ਜਾ ਰਿਹਾ ਹੈ, ਜਿਸ ਤਰੀਕੇ ਦੇ ਨਾਲ ਕਾਂਗਰਸ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਲੈ ਕੇ ਰੁਖ ਅਪਣਾਇਆ ਜਾ ਰਿਹਾ ਹੈ। ਜਿੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਕੈਪਟਨ ਸਰਕਾਰ ਨਾਲ ਕੰਮ ਨਹੀਂ ਕਰਨਗੇ।ਉਧਰ ਦੂਜੇ ਪਾਸੇ ਕੈਪਟਨ ਵਿਰੁੱਧ ਬਗਾਵਤੀ ਸੁਰਾਂ ਨੂੰ ਅਲਾਪਣ ਵਾਲੇ ਮੰਤਰੀਆਂ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਗ਼ੈਰ ਰਸਮੀ ਮੁਲਾਕਾਤ ਨੇ ਵੀ ਮੰਤਰੀ ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ ਵੱਲੋਂ ਚੀਫ ਪ੍ਰਿੰਸੀਪਲ ਸੈਕਟਰੀ ਦਾ ਵਿਰੋਧ ਕਰਨ ਤੇ ਉਨ੍ਹਾਂ ਦੀ ਇਹ ਗੱਲ ਮੰਨ ਲਈ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।ਉਧਰ ਦੂਜੇ ਪਾਸੇ ਬਾਜਵਾ ਬੇਸ਼ੱਕ ਖੁੱਲੇਆਮ ਕੈਪਟਨ ਦਾ ਵਿਰੋਧ ਕਰਦੇ ਹਨ ਪਰ ਉਨ੍ਹਾਂ ਸਿੱਧੂ ਦੀ ਵਕਾਲਤ ਕਦੇ ਨਹੀਂ ਕੀਤੀ।ਇਸ ਮਾਮਲੇ ਤੋਂ ਇਹ ਲੱਗ ਰਿਹਾ ਹੈ ਕਿ ਜ਼ਰੂਰ ਇਨ੍ਹਾਂ ਵਿੱਚ ਕੋਈ ਨਾ ਕੋਈ ਖਿਚੜੀ ਪੱਕ ਰਹੀ ਹੈ।

    LEAVE A REPLY

    Please enter your comment!
    Please enter your name here