ਪੰਜਾਬ ਤੋਂ ਦਿੱਲੀ ਗਈ ਬਰਾਤ ਤੇ ਲਾੜੇ ਦਾ ਹੋਇਆ ਅਜਿਹਾ ਸਵਾਗਤ, ਕੱਟਿਆ 2 ਹਜ਼ਾਰ ਦਾ ਚਲਾਨ

    0
    152

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਤੋਂ ਦਿੱਲੀ ਗਈ ਇਕ ਬਰਾਤ ਦਾ ਰਾਜਧਾਨੀ ਵਿੱਚ ਦਾਖ਼ਲ ਹੁੰਦੇ ਹੀ ਚਲਾਨ ਨਾਲ ਸਵਾਗਤ ਕੀਤਾ ਗਿਆ। ਕਾਰ ਵਿਚ ਬੈਠੇ ਲਾੜੇ ਅਤੇ ਬਰਾਤੀਆਂ ਦਾ ਦਿੱਲੀ ਵਿਚ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਉੱਤੇ 2 ਹਜ਼ਾਰ ਦਾ ਚਲਾਨ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਬਰਾਤੀ ਅਤੇ ਲਾੜਾ ਚਲਾਨ ਨਾ ਕਰਨ ਲਈ ਤਰਲੇ ਲੈਂਦੇ ਰਹੇ। ਚਲਾਨ ਤੋਂ ਬਾਅਦ ਡਰਾਈਵਰ ਨੇ ਦੱਸਿਆ ਕਿ ਪੰਜਾਬ ਤੋਂ ਦੋ ਕਾਰਾਂ ਚੱਲੀਆਂ ਸਨ, ਪਰ ਦੂਸਰੀ ਕਾਰ ਖ਼ਰਾਬ ਹੋਣ ਤੋਂ ਬਾਅਦ ਇਸ ਕਾਰ ਵਿਚ ਕੁੱਝ ਸਵਾਰੀਆਂ ਬਿਠਾਈਆਂ ਸਨ।

    ਮਿਲੀ ਜਾਣਕਾਰੀ ਅਨੁਸਾਰ ਬਾਰਾਤੀਆਂ ਦੀ ਇਨੋਵਾ ਕਾਰ ਪੰਜਾਬ ਤੋਂ ਦਿੱਲੀ ਪਹੁੰਚੀ ਸੀ। ਬਰਾਤ ਨੇ ਪਾਂਡਵ ਨਗਰ ਜਾਣਾ ਸੀ। ਉਸ ਸਮੇਂ ਗੀਤਾ ਕਲੋਨੀ ਦੇ ਐੱਸਡੀਐੱਮ ਦਫ਼ਤਰ ਨੇੜੇ ਵਿਭਾਗ ਦੀ ਨਜ਼ਰ ਕਾਰ ‘ਤੇ ਪਈ। ਸਾਹਮਣੇ ਵਾਲੀ ਸੀਟ ‘ਤੇ ਬੈਠੇ ਲਾੜੇ ਕੋਲ ਮਾਸਕ ਨਹੀਂ ਸੀ। ਪਿਛਲੀ ਸੀਟ ‘ਤੇ ਤਿੰਨ ਲੋਕਾਂ ਲਈ ਜਗ੍ਹਾ ਹੈ ਪਰ ਉਥੇ ਚਾਰ ਔਰਤਾਂ ਬੈਠੀਆਂ ਸਨ। ਉਨ੍ਹਾਂ ਨੇ ਮਾਸਕ ਵੀ ਨਹੀਂ ਪਹਿਨੇ ਸਨ।

    ਇਸ ‘ਤੇ ਗੱਡੀ ਨੂੰ ਰੋਕ ਕੇ ਸਮਾਜਿਕ ਦੂਰੀਆਂ ਦੀ ਪਾਲਣਾ ਨਾ ਕਰਨ ਅਤੇ ਮਾਸਕ ਨਾ ਲਗਾਉਣ ‘ਤੇ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ। ਚਲਾਨ ਦੌਰਾਨ, ਹਾਲਾਂਕਿ, ਲਾੜਾ ਅਤੇ ਬਰਾਤੀ ਮਜ਼ਬੂਰੀਆਂ ਗਿਣਾਉਂਦੇ ਰਹੇ। ਇੰਨਾ ਹੀ ਨਹੀਂ, ਚਲਾਨ ਕੱਟਣ ਤੋਂ ਬਾਅਦ ਲਾੜੇ ਨੇ ਮੂੰਹ ‘ਤੇ ਰੁਮਾਲ ਬੰਨ੍ਹਿਆ। ਚਲਾਨ ਤੋਂ ਬਾਅਦ ਡਰਾਈਵਰ ਨੇ ਦੱਸਿਆ ਕਿ ਪੰਜਾਬ ਤੋਂ ਦੋ ਕਾਰਾਂ ਚੱਲੀਆਂ ਸਨ, ਪਰ ਦੂਸਰੀ ਕਾਰ ਖ਼ਰਾਬ ਹੋਣ ਤੋਂ ਬਾਅਦ ਇਸ ਕਾਰ ਵਿਚ ਕੁੱਝ ਸਵਾਰੀਆਂ ਬਿਠਾਈਆਂ ਸਨ।

    ਦੱਸ ਦਈਏ ਕਿ ਦਿੱਲੀ ਵਿੱਚ ਮਾਸਕ ਨਾ ਲਗਾਉਣ ਲਈ ਹੁਣ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਰਕਮ ਪੰਜ ਸੌ ਰੁਪਏ ਸੀ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਨਾਲ ਨਾਲ ਮਾਸਕ ਬਾਰੇ ਲੋਕਾਂ ਦੀ ਲਾਪ੍ਰਵਾਹੀ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਚਲਾਨ ਦੀ ਰਕਮ ਵਧਾਉਣ ਲਈ ਇੱਕ ਕਦਮ ਚੁੱਕਿਆ ਹੈ।

    LEAVE A REPLY

    Please enter your comment!
    Please enter your name here