ਪੰਜਾਬ ‘ਚ ਸ਼ਰਾਬ ਤਸਕਰਾਂ ਦੀ ਸੀ.ਬੀ.ਆਈ ਜਾਂਚ ਹੋਵੇ : ਸੁਰਜੀਤ ਰੱਖੜਾ

    0
    140

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਚੀਨ ਵਲੋਂ ਭਾਰਤ ਦੇ 20 ਫੌਜੀਆ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਉਸ ‘ਤੇ ਬੋਲਦੇ ਹੋਏ ਅਕਾਲੀ ਦਲ ਕੌਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਵਿਚ ਕਿਹਾ ਕਿ ਹਿੰਦੁਸਤਾਨ ਦੀ ਫੌਜ ਚੀਨ ਨੂੰ ਮੁੰਹਤੋੜ ਜਵਾਬ ਦੇਵੇਗੀ। ਸਾਡੇ ਫੌਜੀ ਕਿਸੇ ਵੀ ਤਰ ਤੋਂ ਘੱਟ ਨਹੀਂ ਹਨ। ਸੁਰਜੀਤ ਸਿੰਘ ਰੱਖੜਾ ਸਮਾਣਾ ਵਿਚ ਅੱਜ ਹਰਵਿੰਦਰ ਸਿੰਘ ਧਾਲੀਵਾਲ ਦੇ ਘਰ ਵਿਚ ਕੌਰ ਕਮੇਟੀ ਦੇ ਮੈਂਬਰ ਬਣਨ ਦੇ ਬਾਅਦ ਪਹੁੰਚੇ ਤਾਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

    ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸ਼ਰਾਬ ਤਸਕਰੀ ਚਲ ਰਹੀ ਹੈ। ਪੰਜਾਬ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਸ਼ਰਾਬ ਘੋਟਾਲੇ ਦੀ ਜਾਂਚ ਸੀ.ਬੀ.ਆਈ ਤੋ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਵਿਚ 20 ਘੋਟਾਲੇ ਹੋਏ ਉਸਦੀ ਜਾਂਚ ਵਿਚ ਸਟੇਟ ਦੀ ਸਾਰੀ ਏਜੰਸੀਆ ਫੇਲ ਹੋ ਗਈ ਹੈ। ਈ.ਡੀ ਵਲੋਂ ਉਸਦੀ ਜਾਂਚ ਸ਼ੁਰੂ ਕੀਤੀ ਗਈ ਹੈ ਪੰਜਾਬ ਵਿਚ ਲਗਾਤਾਰ ਅਪਰਾਧ ਵੱਧ ਰਹੇ ਹਨ ਰੋਜ਼ਾਨਾ ਲੋਕਾਂ ਦੇ ਕਤਲ ਹੋ ਰਹੇ ਹਨ। ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੈ।

    ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਟੋਹੜਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਦੋਂ ਉਨ੍ਹਾਂ ਤੋਂ ਪੁਛਿਆ ਕਿ ਦੇਸ਼ ਵਿਚ ਡੀਜ਼ਲ ਪ੍ਰੈਟਰੋਲ ਦੇ ਰੇਟ ਰੋਜ ਵੱਧ ਰਹੇ ਹਨ, ਜਿਸ ਨਾਲ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸਦੇ ਲਈ ਸਰਕਾਰ ਤੋ ਮੰਗ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਿੰਦਾ ਕਰਕੇ ਕਿਹਾ ਕਿ ਪੰਜਾਬ ਵਿਚ ਕਤਲ ਹੋ ਰਹੇ ਹਨ ਸ਼ਰਾਬ ਮਾਫੀਆ ਚੱਲ ਰਿਹਾ ਹੈ। ਗ਼ਰੀਬ ਲੋਕਾਂ ਦੇ ਨੀਲੇ ਕਾਰਡ ਰਾਸ਼ਨ ਦੇ ਕੱਟ ਦਿੱਤੇ ਗਏ ਇਹ ਨੀਤੀ ਠੀਕ ਨਹੀ ਹੈ। ਲੋਕ ਇਸਦਾ ਵਿਰੋਧ ਕਰਨਗੇ।

    LEAVE A REPLY

    Please enter your comment!
    Please enter your name here