ਪੰਜਾਬ ‘ਚ ਯੈਲੋ ਅਲਰਟ ਜਾਰੀ, ਮੀਂਹ ਦੇ ਨਾਲ ਪਵੇਗੀ ਸੰਘਣੀ ਧੁੰਦ

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਮੌਸਮ ਵਿਭਾਗ ਨੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਸੂਬੇ ‘ਚ ਬਾਰਸ਼ ਦੇ ਨਾਲ ਨਾਲ ਧੁੰਦ ਦਾ ਵੀ ਅਨੁਮਾਨ ਹੈ। ਇਸ ਤੋਂ ਇਲਾਵਾ ਬਿਹਾਰ ‘ਚ ਵੀ ਧੁੰਦ ਨਾਲ ਕੜਾਕੇ ਦੀ ਠੰਢ ਪੈ ਰਹੀ ਹੈ। ਉੱਤਰ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਮੌਸਮ ਠੰਢਾ ਹੈ।

    ਪੰਜਾਬ ਵਿੱਚ ਦੋ ਦਿਨਾਂ ਲਈ ਸਰਦੀ ਪੈ ਸਕਦੀ ਹੈ। ਸੰਘਣੀ ਧੁੰਦ ਦੀ ਚੇਤਾਵਨੀ ਹੈ। ਬੁੱਧਵਾਰ ਨੂੰ ਦਿਨ ਦੌਰਾਨ ਕਈ ਥਾਵਾਂ ‘ਤੇ ਸ਼ੀਤ ਲਹਿਰ ਚਲੀ, ਪਰ ਧੁੱਪ ਨਿਕਲਣ ਨਾਲ ਰਾਹਤ ਮਿਲੀ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਰਿਹਾ। ਫ਼ਰਵਰੀ ਦੇ ਪਹਿਲੇ ਹਫ਼ਤੇ ਸਰਦੀ ਥੋੜੀ ਘਟੇਗੀ। ਹਾਲਾਂਕਿ, ਇਹ ਪੂਰਾ ਮਹੀਨਾ ਠੰਢਾ ਰਹੇਗਾ।

    ਮੌਸਮ ਵਿਭਾਗ ਨੇ ਕਿਹਾ ਹੈ ਕਿ 23 ਜਨਵਰੀ ਤੋਂ ਫਿਰ ਪੱਛਮੀ ਗੜਬੜੀ ਸਰਗਰਮ ਹੋਵੇਗੀ। ਦੋ ਦਿਨ ਮੀਂਹ ਪਏਗਾ, ਪਰ ਉਸ ਤੋਂ ਬਾਅਦ ਮੌਸਮ ਸਾਫ਼ ਹੋਵੇਗਾ। ਚੰਡੀਗੜ੍ਹ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ। ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਮੌਸਮ ਨਿਰੰਤਰ ਬਦਲ ਰਿਹਾ ਹੈ। ਸਵੇਰ ਦੇ ਸਮੇਂ ਧੁੰਦ ਪੈਂਦੀ ਹੈ, ਫਿਰ ਦਿਨ ਵੇਲੇ ਤੇਜ਼ ਧੁੱਪ ਨਿਕਲ ਆਉਂਦੀ ਹੈ ਤੇ ਰਾਤ ਨੂੰ ਫਿਰ ਮੌਸਮ ਠੰਢਾ ਹੋ ਜਾਂਦਾ ਹੈ।

    LEAVE A REPLY

    Please enter your comment!
    Please enter your name here