ਪੰਜਾਬ ‘ਚ ਬੇਮੌਸਮੀ ਮੀਂਹ ਤੇ ਗੜਿਆਂ ਨੇ ਝੰਬੀਆਂ ਫਸਲਾਂ, ਤੇਜ਼ ਹਵਾਵਾਂ ਨੇ ਵਿਛਾਈ ਕਣਕ ਦੀ ਫਸਲ

    0
    125

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਵੀਰਵਾਰ ਰਾਤ ਤੋਂ ਹੀ ਲਗਾਤਾਰ ਤੇਜ਼ ਮੀਂਹ ਪੈ ਰਿਹਾ ਹੈ ਅਤੇ ਕਿਤੇ-ਕਿਤੇ ਗੜੇਮਾਰੀ ਵੀ ਹੋਈ ਹੈ। ਜਦੋਂ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ। ਮੌਸਮ ਦੀ ਖ਼ਰਾਬੀ ਕਾਰਨ ਕਿਸਾਨ ਚਿੰਤਾ ਵਿਚ ਹਨ ਅਤੇ ਅੱਜ ਸਵੇਰੇ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਅਤੇ ਤੇਜ਼ ਬਾਰਸ਼ ਸ਼ੁਰੂ ਹੋ ਗਈ ਹੈ।

    ਇਸ ਦੌਰਾਨ ਪਿਛਲੇ ਦੋ ਦਿਨਾਂ ਤੋਂ ਆਸਮਾਨ ‘ਚ ਬੱਦਲ ਛਾਏ ਹੋਏ ਹਨ ਅਤੇ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਅੱਜ ਸਵੇਰ ਤੋਂ ਰੁਕ-ਰੁਕ ਕੇ ਬਾਰਿਸ਼ ਹੋਣ ਕਾਰਨ ਜਿੱਥੇ ਤਾਪਮਾਨ ‘ਚ ਗਿਰਾਵਟ ਆ ਗਈ ਹੈ ਤੇ ਠੰਢ ਵਧ ਗਈ ਹੈ। ਓਥੇ ਹੀ ਇਸ ਮੀਂਹ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ, ਕਿਉਂਕਿ ਬੇਮੌਸਮੀ ਬਰਸਾਤ, ਤੇਜ਼ ਹਨੇਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਅਤੇ ਆਲੂਆਂ ਦੀ ਫਸਲ ਬਰਬਾਦ ਕਰ ਦਿੱਤੀ ਹੈ।
    ਮਿਲੀ ਜਾਣਕਾਰੀ ਅਨੁਸਾਰ ਅੱਜ ਨਾਭਾ ਹਲਕੇ ਵਿੱਚ ਦੂਜੇ ਦਿਨ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਪੁੱਤਾਂ ਵਾਂਗ ਕਣਕ ਦੀ ਫਸਲ ਜ਼ਮੀਨ ‘ਤੇ ਵਿੱਛ ਕੇ ਬਿਲਕੁੱਲ ਖਰਾਬ ਹੋ ਚੁੱਕੀ ਹੈ ਅਤੇ ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕਿਸਾਨਾਂ ਦੀ ਹਰ ਫਸਲ ਦਾ ਬੀਮਾ ਹੋਣਾ ਚਾਹੀਦਾ ਹੈ।

    ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਨੇ ਸਾਡੀ ਸਾਰੀ ਫਸਲ ਖਰਾਬ ਕਰ ਦਿੱਤੀ ਹੈ ਅਤੇ ਕਣਕ ਜ਼ਮੀਨ ‘ਤੇ ਵਿਛਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਿਹਨਤ ਕਰਕੇ ਪੁੱਤਾਂ ਵਾਂਗ ਕਣਕ ਦੀ ਫਸਲ ਬੀਜ਼ੀ ਸੀ ਪਰ ਬੇਮੌਸਮੀ ਬਰਸਾਤ ਨੇ ਸਾਡੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ ਪੁਰ ਹੁਣ ਵੇਖਣਾ ਇਹ ਹੇਵੇਗਾ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
    ਦੱਸ ਦੇਈਏ ਕਿ ਮੀਂਹ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ ਹਨ। ਇਨ੍ਹਾਂ ਤੇਜ਼ ਹਵਾਵਾਂ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਕਣਕ ਦੀ ਫਸਲ ਖੇਤਾਂ ਵਿੱਚ ਵਿੱਛ ਗਈ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖ਼ਰਾਬ ਮੌਸਮ ਦੌਰਾਨ ਕਣਕ ਨੂੰ ਪਾਣੀ ਨਾ ਲਗਾਉਣ। ਇਸ ਦੇ ਇਲਾਵਾ ਕਿਸਾਨਾਂ ਦੀ ਸਬਜ਼ੀਆਂ ਦੀ ਫ਼ਸਲ ਵੀ ਖ਼ਰਾਬ ਹੋ ਚੁੱਕੀ ਹੈ।

    LEAVE A REPLY

    Please enter your comment!
    Please enter your name here