ਪੰਜਾਬੀ ਦੇ ਮੈਟ੍ਰਿਕ ਪੱਧਰੀ ਐਡੀਸ਼ਨਲ ਵਿਸ਼ੇ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ

    0
    137

    ਮੋਹਾਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2020-21 ਦੀ ਤੀਜੀ ਤਿਮਾਹੀ ਵਿੱਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

    ਬੋਰਡ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 2020-21 ਦੀ ਤੀਜੀ ਤਿਮਾਹੀ ਵਿੱਚ ਲਈ ਜਾਣ ਵਾਲੀ ਪੰਜਾਬੀ ਐਡੀਸ਼ਨਲ ਵਿਸ਼ੇ ਦੀ ਪ੍ਰੀਖਿਆ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਬੋਰਡ ਵੱਲੋਂ ਇਹ ਪ੍ਰੀਖਿਆ 29 ਅਤੇ 30 ਅਕਤੂਬਰ ਨੂੰ ਲਈ ਜਾਵੇਗੀ। ਪੰਜਾਬੀ ਪੇਪਰ ਏ ਦੀ ਪ੍ਰੀਖਿਆ 29 ਅਕਤੂਬਰ ਅਤੇ ਪੰਜਾਬੀ ਪੇਪਰ ਬੀ ਦੀ ਪ੍ਰੀਖਿਆ 30 ਅਕਤੂਬਰ ਨੂੰ ਹੋਵੇਗੀ। ਜਿਹੜੇ ਪ੍ਰੀਖਿਆਰਥੀ ਇਹ ਪ੍ਰੀਖਿਆ ਦੇਣੀ ਚਾਹੁੰਦੇ ਹਨ, ਉਨ੍ਹਾਂ ਲਈ ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬ ਸਾਈਟ www.pseb.ac.in ਤੇ ਪਹਿਲੀ ਅਕਤੂਬਰ ਤੋਂ ਉਪਲੱਬਧ ਕਰਵਾ ਦਿੱਤੇ ਗਏ ਹਨ। ਹਰ ਪੱਖੋਂ ਮੁਕੰਮਲ ਪ੍ਰੀਖਿਆ ਫ਼ਾਰਮ 19 ਅਕਤੂਬਰ ਤੱਕ ਬੋਰਡ ਦੇ ਮੁੱਖ ਦਫ਼ਤਰ ਸਿੰਗਲ ਵਿੰਡੋ ਵਿਖੇ ਪ੍ਰਾਪਤ ਕੀਤੇ ਜਾਣਗੇ।

    ਬੁਲਾਰੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਪ੍ਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ ਆਨ-ਲਾਈਨ ਜਾਰੀ ਕੀਤੇ ਜਾਣਗੇ ਜੋ ਬੋਰਡ ਦੀ ਵੈੱਬ ਸਾਈਟ www.pseb.ac.in ਤੇ
    26 ਅਕਤੂਬਰ ਤੋਂ ਉਪਲੱਬਧ ਹੋਣਗੇ। ਸਾਰੇ ਪ੍ਰੀਖਿਆਰਥੀਆਂ ਨੂੰ ਹਦਾਇਤ ਵੀ ਕੀਤੀ ਕਿ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਉਹ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪਹਿਚਾਣ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਇਸ ਸੰਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬ ਸਾਈਟ www.pseb.ac.in ਤੇ ਉਪਲੱਬਧ ਹੈ।

    LEAVE A REPLY

    Please enter your comment!
    Please enter your name here