ਪੰਜਾਬੀਆਂ ਨੇ ਕੋਰੋਨਾ ਦੇ ਲਵਾਏ ਗੋਢੇ, ਤਿੰਨ ਦਿਨਾਂ ‘ਚ 160 ਲੋਕ ਹੋਏ ਠੀਕ :

    0
    170

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਤੇਜ਼ ਹੋ ਗਈ ਹੈ ਕਿਉਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵੱਧ ਰਹੀ ਹੈ। ਵੀਰਵਾਰ 95 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਇਸ ਤੋਂ ਪਹਿਲਾਂ ਬੁੱਧਵਾਰ 34 ਤੇ ਮੰਗਲਵਾਰ 30 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਬੀਤੇ ਤਿੰਨ ਦਿਨਾਂ ‘ਚ 160 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।

    ਇਨ੍ਹਾਂ ਤਿੰਨ ਦਿਨਾਂ ‘ਚ ਨਵੇਂ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ‘ਚ ਵੀ ਗਿਰਾਵਟ ਆਈ ਹੈ। ਹੁਣ ਤਕ ਪੰਜਾਬ ‘ਚ 295 ਲੋਕ ਤੰਦਰੁਸਤ ਹੋ ਚੁੱਕੇ ਹਨ। ਪੰਜਾਬ ‘ਚ 33 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਉਹ ਲੋਕ ਸਨ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਸੀ ਜਾਂ ਪਹਿਲਾਂ ਤੋਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਸਨ।

    ਅੰਮ੍ਰਿਤਸਰ ‘ਚ ਸਭ ਤੋਂ ਵੱਧ ਲੋਕ ਠੀਕ ਹੋ ਰਹੇ ਹਨ। ਇੱਥੇ ਹਜ਼ੂਰ ਸਾਹਿਬ ਤੋਂ ਪਰਤੇ 266 ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚੋਂ 88 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ। ਇੱਥੇ ਕੇਂਦਰੀ ਜੇਲ੍ਹ ‘ਚ 43 ਕੈਦੀਆਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਉਣ ਨਾਲ ਵੀ ਰਾਹਤ ਮਿਲੀ ਹੈ।

    ਵੀਰਵਾਰ 200 ਸੈਂਪਲਾਂ ਦੀ ਜਾਂਚ ਕੀਤੀ ਗਈ ਜੋ ਸਾਰੇ ਨੈਗੇਟਿਵ ਹਨ। ਅੰਮ੍ਰਿਤਸਰ ‘ਚ 301 ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆਏ ਹਨ। ਜਿੰਨ੍ਹਾਂ ‘ਚੋਂ ਚਾਰ ਦੀ ਮੌਤ ਹੋ ਚੁੱਕੀ ਤੇ 98 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ।

    ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ ‘ਚ ਵੀ ਪੰਜ ਲੋਕ ਠੀਕ ਹੋਏ ਹਨ। ਕੋਰੋਨਾ ਵਾਇਰਸ ‘ਤੇ ਜਿਸ ਤਰ੍ਹਾਂ ਪੰਜਾਬ ਵਾਸੀ ਜਿੱਤ ਪਾ ਰਹੇ ਹਨ ਇਹ ਸੂਬੇ ਲਈ ਰਾਹਤ ਦੀ ਖ਼ਬਰ ਹੈ।

    LEAVE A REPLY

    Please enter your comment!
    Please enter your name here