ਪੰਚਾਇਤੀ ਜ਼ਮੀਨ ਦੇ ਪਾਣੀ ਨੂੰ ਲੈਕੇ ਭਿੜੇ ਅਕਾਲੀ-ਕਾਂਗਰਸੀ

    0
    121

    ਸੁਲਤਾਨਪੁਰ ਲੋਧੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਅਕਸਰ ਹੀ ਪਾਣੀ ਤੇ ਵੱਟ ਦੀ ਲੜਾਈ ਵਿੱਚ ਨਾ ਜਾਨੇ ਕਿੰਨੇ ਲੋਕਾਂ ਦੀਆਂ ਜਾਨ ਗੁਵਾਚ ਗਈਆਂ ਅਤੇ ਪੀੜੀ ਦਰ ਪੀੜੀ ਇਹ ਰੋਲਾ ਮੁੱਕਦਾ ਹੀ ਨਹੀਂ ਹੈ। ਇਸੇ ਤਰ੍ਹਾਂ ਦਾ ਹੁਣ ਹਲਕਾ ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂਢਿਗਾ ਦੇ ਪਿੰਡ ਦੁਰਗਾਪੁਰ ਵਿਚ ਮਾਹੌਲ ਉਸ ਵੇਲੇ ਤਨਾਅ ਵਾਲਾ ਬਣ ਗਿਆ ਜਦੋਂ ਦੋ ਧਿਰਾਂ ਵਿਚਕਾਰ ਪੰਚਾਇਤੀ ਜ਼ਮੀਨ ਚੋਂ ਲੱਗੇ ਟਿਊਬਵੈਲ ਨੂੰ ਚਲਾਉਣ ਤੋਂ ਦੋ ਧਿਰਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ।

    ਦੋਨਾ ਧਿਰਾਂ ਵਿੱਚ ਇੱਕ ਕਾਂਗਰਸੀ ਤੇ ਦੂਸਰੀ ਅਕਾਲੀ ਦੱਸੀ ਜਾ ਰਹੀ ਹੈ। ਪਾਣੀ ਦਾ ਮਾਮੂਲੀ ਰੋਲਾ ਇੰਨਾਂ ਵਧ ਗਿਆ ਕਿ ਕਈ ਕਾਰਾਂ ਤੋੜ ਦਿੱਤੀਆਂ ਗਈਆਂ, ਮੋਟਰ ਸਾਈਕਲ ਭੰਨ ਦਿੱਤੇ ਗਏ, ਝਗੜੇ ਵਿੱਚ ਤਲਵਾਰਾਂ ਚੱਲੀਆ, ਇੱਟਾਂ ਰੋੜੇ ਚੱਲੇ ਅਤੇ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 8-10 ਦੇ ਕਰੀਬ ਗੋਲ਼ੀਆਂ ਵੀ ਚੱਲੀਆ ਲੇਕਿਨ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ।

    ਇਸ ਮਾਮਲੇ ਵਿੱਚ ਦੋਨਾਂ ਧਿਰਾਂ ਦੇ ਕੁੱਝ ਜ਼ਖ਼ਮੀ ਲੋਕ ਅਲੱਗ ਅਲੱਗ ਹਸਪਤਾਲ ਵਿੱਚ ਦਾਖਲ ਹੋਏ ਹਨ। ਫ਼ਿਲਹਾਲ ਪੁਲਿਸ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਨ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਵਲੋਂ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਹੈ।

    LEAVE A REPLY

    Please enter your comment!
    Please enter your name here