ਪ੍ਰੇਮੀ ਨਾਲ ਫ਼ਰਾਰ ਹੋਈ ਔਰਤ 8 ਮਹੀਨਿਆਂ ਬਾਅਦ ਵਾਪਸ ਆਈ, ਪਤੀ ਨੇ ਕਰ ਦਿੱਤਾ ਕਤਲ !

    0
    120

    ਮੋਗਾ, ਜਨਗਾਥਾ ਟਾਇਮਜ਼: (ਰਵਿੰਦਰ)

    ਮੋਗਾ : ਮੋਗਾ ਜ਼ਿਲੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਦਾ ਕਰਨ ਔਰਤ ਦੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ। 8 ਮਹੀਨੇ ਪਹਿਲਾਂ, ਔਰਤ ਇੱਕ ਨੌਜਵਾਨ ਨਾਲ ਭੱਜ ਗਈ ਸੀ। ਹੁਣ ਜਦੋਂ ਉਹ ਵਾਪਸ ਆਈ ਤਾਂ ਰਹਿਣ ਲਈ ਨਹੀਂ, ਪਰ 2 ਬੇਟੀਆਂ ਨਾਲ ਵਾਪਸ ਜਾਣ ਲਈ। ਪਤੀ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਦੋਂ ਉਸਨੇ ਨਹੀਂ ਸੁਣੀ ਤਾਂ ਗੁੱਸੇ ਵਿੱਚ ਆਏ ਪਤੀ ਨੇ ਉਸਨੂੰ ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਹਮਲੇ ‘ਚ ਔਰਤ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਦੋਸ਼ੀ ਪਤੀ ਨੇ ਖ਼ੁਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

    ਜਾਣਕਾਰੀ ਅਨੁਸਾਰ ਜਗਰਾਉਂ ਤਹਿਸੀਲ ਦੇ ਹੰਸ ਪਿੰਡ ਦਾ ਰਹਿਣ ਵਾਲਾ ਜਗਜੀਤ ਸਿੰਘ ਪਿਛਲੇ 20 ਸਾਲਾਂ ਤੋਂ ਮੋਗਾ ਜ਼ਿਲ੍ਹੇ ਦੇ ਪਿੰਡ ਲੂੰਡਕੇ ਦੀ ਐੱਮਪੀ ਬਸਤੀ ਵਿਖੇ ਆਪਣੇ ਸਹੁਰੇ ਰਹਿ ਰਿਹਾ ਸੀ। 3 ਬੱਚਿਆਂ ਦੀ ਮਾਂ, ਉਸ ਦੀ 40 ਸਾਲਾ ਪਤਨੀ ਸਰਬਜੀਤ ਕੌਰ ਇਕ ਨੌਜਵਾਨ ਨਾਲ ਭੱਜ ਗਈ ਸੀ। 8 ਮਹੀਨਿਆਂ ਬਾਅਦ ਉਹ ਆ ਗਈ ਅਤੇ 2 ਬੇਟੀਆਂ ਨੂੰ ਆਪਣੇ ਨਾਲ ਲਿਜਾਣ ਲਈ ਜ਼ਿੱਦ ਕੀਤੀ। ਪਤੀ ਨੇ ਵਾਰ-ਵਾਰ ਨਾ ਜਾਣ ਲਈ ਕਿਹਾ, ਪਰ ਜਦੋਂ ਉਹ ਰਾਜ਼ੀ ਨਹੀਂ ਹੋਈ ਤਾਂ ਪਤੀ ਨੇ ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਮਾਮਲਾ ਸੋਮਵਾਰ ਦੀ ਰਾਤ ਦਾ ਹੈ, ਜਿਸ ਤੋਂ ਬਾਅਦ ਦੋਸ਼ੀ ਪਤੀ ਜਗਜੀਤ ਸਿੰਘ ਖ਼ੁਦ ਥਾਣੇ ਗਿਆ ਅਤੇ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਡੰਡੇ ਲੱਗਣ ਕਾਰਨ ਹੋਈ।

    LEAVE A REPLY

    Please enter your comment!
    Please enter your name here