ਪ੍ਰਸਿੱਧ ਪੰਜਾਬੀ ਗੀਤਕਾਰ ਗੁਰਨਾਮ ਗਾਮਾ ਨਹੀਂ ਰਹੇ !

    0
    144

    ਫਿਰੋਜ਼ਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਫਿਰੋਜ਼ਪੁਰ : “ਐਨਾ ਤੈਨੂੰ ਪਿਆਰ ਕਰਾਂ,  ਡਰਾਮਾ – ਡਰਾਮਾ ਸਭ ਡਰਾਮਾ, ਕਿਵੇਂ ਚਿਣ ਦੈਂ ਸੋਹਣਿਆ, ਤੈਨੂੰ ਯਾਦ ਤੇ ਕਰਾਂ ਜੇ ਕਦੇ ਭੁੱਲਿਆ ਹੋਵਾਂ, ਕਲਯੁੱਗ ਹੈ ਕਲਯੁਗ, ਵਰਗੇ ਸੈਂਕੜੇ ਹਿੱਟ ਗੀਤਾਂ ਦੇ ਰਚਿਤਾ ਪ੍ਰਸਿੱਧ ਗੀਤਕਾਰ ਗੁਰਨਾਮ ਗਾਮਾ ਅੱਜ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ।

    ਪੰਜਾਬੀ ਇੰਡਸਟਰੀ ਵਿੱਚ ਲਗਾਤਾਰ ਸੁਪਰਹਿੱਟ ਲਿਖਣ ਵਾਲੇ ਗੁਰਨਾਮ ਗਾਮਾ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੇ ਸਨ, ਉਹਨਾਂ ਨੂੰ ਲੀਵਰ ਦੀ ਸਮੱਸਿਆ ਸੀ ਅਤੇ ਕਈ ਸਾਲਾਂ ਤੋਂ ਸਿਹਤਯਾਬ ਨਹੀਂ ਹੋ ਰਹੇ ਸਨ। ਪਰ ਆਖ਼ਿਰ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਸੰਸਾਰ ਨੂੰ ਅਲਵਿਦਾ ਆਖ ਗਏ।

    ਗੁਰਨਾਮ ਗਾਮਾ ਨੂੰ ਬਲਕਾਰ ਸਿੱਧੂ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਜਸਪਿੰਦਰ ਨਰੂਲਾ, ਅਮਰਿੰਦਰ ਗਿੱਲ ਵਰਗੇ ਲਗਭਗ ਹਰੇਕ ਗਾਇਕ ਨੇ ਗਾਇਆ ਹੈ। ਉਹਨਾਂ ਦਾ ਆਪਣਾ ਪਿੰਡ ਧੂੜਕੋਟ ਹੈ ਪਰ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਸਮੇਤ ਨਿਹਾਲ ਸਿੰਘ ਵਾਲਾ ਵਿਖੇ  ਰਹਿ ਰਹੇ ਸਨ। ਉਹਨਾਂ ਛੋਟੇ ਭਰਾ ਸ਼ਹਿਬਾਜ਼ ਵੀ ਪੰਜਾਬ ਦੇ ਪ੍ਰਸਿੱਧ ਗੀਤਕਾਰ ਹਨ। ਗੁਰਨਾਮ ਗਾਮਾ ਆਪਣੇ ਪਿੱਛੇ ਪਰਿਵਾਰ ਵਿੱਚ ਛੋਟੇ ਛੋਟੇ ਬੱਚੇ ਅਤੇ ਮਾਂ ਬਾਪ ਨੂੰ ਛੱਡ ਗਏ ਹਨ । ਗੁਰਨਾਮ ਗਾਮਾ ਦੀ ਬੇਵਕਤੀ ਮੌਤ ‘ਤੇ ਪੰਜਾਬ ਗਾਇਕਾਂ, ਗੀਤਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

    LEAVE A REPLY

    Please enter your comment!
    Please enter your name here