ਪੈਟਰੋਲ ਪੰਪ ‘ਤੇ ਲੁੱਟ ਦੀ ਸੀਸੀਟੀਵੀ, ਕਰਿੰਦੇ ਨੂੰ ਗੋਲੀ ਮਾਰ ਨਗਦੀ ਲੁੱਟ ਫ਼ਰਾਰ ਹੋਏ ਲੁਟੇਰੇ

    0
    129

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਸਾਹਨੇਵਾਲ ਕੁਹਾੜਾ ਰੋਡ ਤੇ ਪੈਂਦੇ ਇੰਡੀਅਨ ਆਇਲ ਦੇ ਪਟਰੋਲ ਪੰਪ ਤੇ ਕਰੀਬ 4-30 ਵਜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਪੰਪ ਦੇ ਕਰਿੰਦੇ ਸੰਦੀਪ ਕੁਮਾਰ ਦੀ ਲੱਤ ਵਿੱਚ ਗੋਲੀ ਮਾਰ ਕੇ ਉਸ ਤੋਂ ਨਗਦੀ ਖੋਹ ਕੇ ਫ਼ਰਾਰ ਹੋ ਗਏ ।

    ਜਾਣਕਾਰੀ ਅਨੁਸਾਰ ਪੁਲਿਸ ਚੋਂਕੀ ਬੁਢੇਵਾਲ ਦੇ ਇੰਚਾਰਜ ਸੁਰਜੀਤ ਸੈਣੀ ਜੋ ਇਲਾਕਾ ਵਿੱਚ ਅਪਣੀ ਪੁਲਿਸ ਟੀਮ ਨਾਲ ਗਸ਼ਤ ਕਰ ਰਹੇ ਸੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚ ਜ਼ਖ਼ਮੀ ਪੈਟਰੋਲ ਪੰਪ ਮੁਲਾਜ਼ਮ ਨੂੰ ਸੰਦੀਪ ਕੁਮਾਰ ਨੂੰ ਏਐਸਆਈ ਹਸਪਤਾਲ ਲੁਧਿਆਣਾ ਇਲਾਜ ਲਈ ਦਾਖਲ ਕਰਵਾਇਆ ਜਿਥੇ ਸੰਦੀਪ ਦਾ ਇਲਾਜ ਚਲ ਰਿਹਾ ਹੈ।ਸਾਹਨੇਵਾਲ ਕੁਹਾੜਾ ਰੋਡ ਤੇ ਜਿਸ ਪਟਰੋਲ ਪੰਪ ਦੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਉਹ ਕਿਸੇ ਉੱਚ ਪੁਲਸ ਅਧਿਕਾਰੀ ਦਾ ਦੱਸਿਆ ਜਾ ਰਿਹਾ ਹੈ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਸੀਪੀ ਕਰਾਇਮ ਰੁਪਿੰਧਰ ਭੱਟੀ ਐਸਐਚਓ ਫੋਕਲ ਪੁਆਇੰਟ ਦਵਿੰਦਰ ਚੋਧਰੀ ਪੁਲਿਸ ਫੋਰਸ ਨਾਲ ਪਹੁੰਚ ਕੇ ਲੁੱਟ ਦੀ ਜਾਂਚ ਸ਼ੁਰੂ ਕਰ ਦਿਤੀ।ਓਧਰ ਪੁਲਿਸ ਇਸ ਪੂਰੀ ਵਾਰਦਾਤ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਜਲਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਜ਼ਰੂਰ ਕਰ ਰਹੀ ਹੈ।

     

    LEAVE A REPLY

    Please enter your comment!
    Please enter your name here