ਪੈਟਰੋਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਉੱਚ ਪੱਧਰ ‘ਤੇ ਪਹੁੰਚਿਆਂ ਰੇਟ

    0
    150

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੱਚੇ ਤੇਲ ਦੀਆਂ ਕੀਮਤਾਂ ‘ਚ ਇਜ਼ਾਫਾ ਹੋਣ ਨਾਲ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਦੋ ਦਿਨ ਦੇ ਵਾਧੇ ਤੋਂ ਬਾਅਦ ਅੱਜ ਸ਼ੁੱਕਰਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਇਆ ਪਰ ਬੁੱਧਵਾਰ ਤੇ ਵੀਰਵਾਰ ਦੋ ਦਿਨ ਲਗਤਾਰ ਕੀਮਤਾਂ ਵਧਣ ਨਾਲ ਦਿੱਲੀ ‘ਚ ਪੈਟਰੋਲ ਦਾ ਰੇਟ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕਾ ਹੈ।

    ਪੈਟਰੋਲ ਤੇ ਡੀਜ਼ਲ ਦੇ ਭਾਅ ‘ਚ ਵੀਰਵਾਰ ਲਗਾਤਾਰ ਦੂਜੇ ਦਿਨ ਇਜ਼ਾਫਾ ਹੋਇਆ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ 84 ਰੁਪਏ 70 ਪੈਸੇ ਪ੍ਰਤੀ ਲੀਟਰ ਤੇ ਮੁੰਬਈ ‘ਚ 91 ਰੁਪਏ 32 ਪੈਸੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਦਿੱਲੀ ‘ਚ ਦੋ ਦਿਨਾਂ ‘ਚ ਪੈਟਰੋਲ 50 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਵੀਰਵਾਰ ਪੈਟਰੋਲ ਦੇ ਰੇਟ ‘ਚ ਦਿੱਲੀ ਤੇ ਮੁੰਬਈ ‘ਚ 25 ਪੈਸੇ ਜਦਕਿ ਕੋਲਕਾਤਾ ‘ਚ 23 ਪੈਸੇ ਤੇ ਚੇਨੱਈ ‘ਚ 22 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ।

    ਉੱਥੇ ਹੀ ਡੀਜ਼ਲ ਦੇ ਭਾਅ ‘ਚ ਦਿੱਲੀ ਤੇ ਕੋਲਕਾਤਾ ‘ਚ 25 ਪੈਸੇ ਜਦਕਿ ਮੁੰਬਈ ‘ਚ 26 ਪੈਸੇ ਤੇ ਚੇਨੱਈ ‘ਚ 24 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਕੀਮਤ ਵਾਧੇ ਦੇ ਮਾਮਲੇ ‘ਚ ਦਿੱਲੀ ‘ਚ ਪੈਟਰੋਲ 84 ਰੁਪਏ 70 ਪੈਸੇ ਪ੍ਰਤੀ ਲੀਟਰ ਦੇ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਿਆ। ਮੁੰਬਈ ‘ਚ ਡੀਜ਼ਲ ਦੀਆਂ ਕੀਮਤਾਂ ਨਵੀਂ ਉਚਾਈ ‘ਤੇ ਪਹੁੰਚ ਗਈਆਂ ਹਨ।

    2018 ‘ਚ ਬਣਿਆ ਸੀ ਰਿਕਾਰਡ ਪੱਧਰ

    ਇਸ ਤੋਂ ਪਹਿਲਾਂ ਚਾਰ ਅਕਤੂਬਰ, 2018 ਨੂੰ ਚਾਰ ਮਹਾਂਨਗਰਾਂ ‘ਚ ਪੈਟਰੋਲ ਦਾ ਭਾਅ ਰਿਕਾਰਡ ਪੱਧਰ ‘ਤੇ ਪਹੁੰਚਿਆ ਸੀ। ਉਸ ਸਮੇਂ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨੱਈ ‘ਚ ਕ੍ਰਮਵਾਰ 84 ਰੁਪਏ, 85.80 ਰੁਪਏ, 91.34 ਰੁਪਏ ਤੇ 87.33 ਰੁਪਏ ਪ੍ਰਤੀ ਲੀਟਰ ਤਕ ਚਲਾ ਗਿਆ ਸੀ।

    LEAVE A REPLY

    Please enter your comment!
    Please enter your name here