ਮਾਨਵ ਸੇਵਾ ਨੂੰ ਸਮਰਪਿਤ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ : ਬਲਬੀਰ ਰਾਜ

    0
    155

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀਐੱਸ ਓਬਰਾਏ ਦੇ ਨਿਰਦੇਸ਼ਾਂ ਤੇ ਨਗਰ ਨਿਗਮ ਹੁਸ਼ਿਆਰਪੁਰ ਨੂੰ ਪੀਪੀਈ ਕਿੱਟਾਂ ਭੇਂਟ ਕੀਤੀਆਂ ਗਈਆਂ। ਇਹ ਕਿੱਟਾਂ ਟਰਸੱਟ ਦੇ ਜ਼ਿਲ੍ਹਾ ਪ੍ਰਧਾਨ ਆਗਿਆ ਪਾਲ ਸਿੰਘ ਸਾਹਨੀ ਨੇ ਨਿਗਮ ਕਮਿਸ਼ਨਰ ਬਲਬੀਰ ਰਾਜ (ਪੀਈਐੱਸ) ਨੂੰ ਸੌਂਪਿਆਂ ਅਤੇ ਭੱਵਿਖ ਵਿੱਚ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

    ਇਸ ਮੌਕੇ ਤੇ ਨਿਗਮ ਕਮਿਸ਼ਨਰ ਬਲਬੀਰ ਰਾਜ ਨੇ ਟਰੱਸਟ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਨਵ ਸੇਵਾ ਲਈ ਕੀਤੇ ਜਾ ਰਹੇ ਸਰਬੱਤ ਦਾ ਭਲਾ ਟਰੱਸਟ ਦੇ ਕੰਮ ਸ਼ਲਾਘਾਯੋਗ ਹਨ ਤੇ ਇਹ ਸੰਸਥਾ ਹੋਰਨਾਂ ਸੰਸਥਾਵਾਂ ਵਿੱਚੋਂ ਮੌਢੀ ਸੰਸਥਾ ਹੈ। ਉਹਨਾਂ ਨੇ ਕਿਹਾ ਕਿ ਇਸ ਕੋਰੋਨਾ ਵਾਇਰਸ ਦੇ ਕਾਰਣ ਪੈਦਾ ਹੋਈ ਸੰਕਟ ਦੀ ਘੜੀ ਵਿੱਚ ਟਰੱਸਟ ਵੱਲੋਂ ਹੋਰ ਵੀ ਵੱਧ ਚੜ ਕੇ ਨਿਗਮ ਤੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਸਦਾ ਮਾਨਵ ਜਾਤੀ ਨੂੰ ਬਹੁਤ ਲਾਭ ਮਿਲ ਰਿਹਾ ਹੈ। ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਕੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਅੱਗੇ ਵੱਧ ਕੇ ਸਹਿਯੋਗ ਕਰ ਰਹੀਆਂ ਹਨ ਅਤੇ ਇਸਜੁਟਤਾ ਨਾਲ ਹੀ ਕੋਰੋਨਾ ਤੇ ਜਿੱਤ ਹਾਸਿਲ ਹੋਵੇਗੀ। ਨਿਗਮ ਕਮਿਸ਼ਨਰ ਨੇ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਤੋਂ ਇਲਾਵਾ ਜਨਤਾ ਨੂੰ ਹੋਰਨਾ ਮੌਲਿਕ ਸੁਵਿਧਾਵਾਂ ਮਿਲਣ, ਇਸ ਲਈ ਵੀ ਨਿਗਮ ਦਾ ਹਰ ਕਰਮਚਾਰੀ ਪੂਰੀ ਮਹਿਨਤ ਨਾਲ ਕੰਮ ਕਰ ਰਿਹਾ ਹੈ।

    ਇਸ ਮੌਕੇ ਤੇ ਆਗਿਆਪਾਲ ਸਿੰਘ ਸਾਹਨੀ ਨੇ ਕਿਹਾ ਕਿ ਜਿਸ ਘਰ ਹਾਹੈਡ ਮਿਹਨਤੀ ਹੋਵੇ ਉਸ ਪਰਿਵਾਰ ਕੇ ਮੈਂਬਰ ਵੀ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ। ਉਹਨਾਂ ਨੇ ਕਿਹਾ ਕਿ ਡਾ. ਓੁਬਰਾਏ ਵੱਲੋਂ ਸਿਹਤ ਵਿਭਾਰ, ਜਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਸਹਿਯੋਗ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਮਾਨਵ ਸੇਵਾ ਵਿੱਚ ਕੋਈ ਕਮੀ ਨ ਰਹੇ। ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਤੋਂ ਇਲਾਵਾ ਸਫ਼ਾਈ ਸੇਵਕ ਅਤੇ ਸੇਨੇਟਾਇਜੇਸ਼ਨ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੁੱਖ ਰੂਪ ਨਾਲ ਭੂਮਿਕਾ ਅਦਾ ਕੀਤੀ ਜਾ ਰਹੀ ਹੈ ਅਤੇ ਇਹਨਾਂ ਦਾ ਵੀ ਹਾਈਜੈਨਿਕ ਰਹਿਣਾ ਜਰੂਰੀ ਹੈ। ਇਸ ਲਈ ਡਾ. ਓਬਰਾਏ ਦੇ ਨਿਰਦੇਸ਼ਾਂ ਤੇ ਇਹਨਾਂ ਲਈ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।

    ਇਸ ਮੌਕੇ ਤੇ ਟਰੱਸਟ ਦੇ ਉਪ ਪ੍ਰਧਾਨ ਬੀਐੱਸ ਰੰਧਾਵਾ, ਨਰਿੰਦਰ ਸਿੰਘ ਧੂੜ, ਮਾਸਟਰ ਗੁਰਪ੍ਰੀਤ ਸਿੰਘ, ਜਸਦੀਪ ਸਿੰਘ ਪਾਹਵਾ ਤੋਂ ਇਲਾਵਾ ਨਿਗਮ ਤੋਂ ਐੱਸਈ ਰਣਜੀਤ ਸਿੰਘ, ਇੰਸਪੈਕਟਰ ਸੰਜੀਵ ਅਰੋੜਾ, ਸੰਜੀਵ ਕੁਮਾਰ ਐੱਸਆਈ ਆਦਿ ਮੌਜੂਦ ਸਨ।

    LEAVE A REPLY

    Please enter your comment!
    Please enter your name here