ਬਿਹਾਰ ਤੇ ਮੱਧ ਪ੍ਰਦੇਸ਼ ਸਰਕਾਰ ਦੇ ਪੰਜਾਬ ‘ਚ ਫਸੇ ਲੋਕ ਸਹਾਇਤਾ ਲਈ ਆਨਲਾਇਨ ਅਪਲਾਈ ਕਰਨ: ਡੀਸੀ

    0
    141

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਬਿਹਾਰ ਅਤੇ ਮੱਧ ਪ੍ਰਦੇਸ਼ ਸਰਕਾਰ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਲਾਕਡਾਊਨ ਦੌਰਾਨ ਦੂਜੇ ਰਾਜਾਂ ਵਿੱਚ ਫਸੇ ਬਿਹਾਰ ਰਾਜ ਨਾਲ ਸੰਬੰਧਿਤ ਮਜ਼ਦੂਰ ਪਰਿਵਾਰਾਂ ਅਤੇ ਹੋਰ ਜ਼ਰੂਰਤਮੰਦ ਵਿਅਕਤੀਆਂ ਦੇ ਖਾਤਿਆਂ ਵਿੱਚ 1000/- ਰੁਪਏ ਦੀ ਰਾਸ਼ੀ ਪਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧੀ ਬਿਹਾਰ ਸਰਕਾਰ ਵਲੋਂ ਵੈਬਸਾਈਟ www.aapda.bih.nic.in  ਜਾਰੀ ਕੀਤੀ ਗਈ ਹੈ, ਜਿਸ ‘ਤੇ ਲਾਭਪਾਤਰੀ ਖ਼ੁਦ ਨੂੰ ਰਜਿਸਟਰਡ ਕਰਕੇ ਇਸ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਸਕੀਮ ਸਿਰਫ਼ ਬਿਹਾਰ ਦੇ ਉਨ੍ਹਾਂ ਵਸਨੀਕਾਂ ਲਈ ਹੈ, ਜੋ ਕੋਰੋਨਾ ਵਾਇਰਸ ਕਾਰਨ ਦੂਜੇ ਰਾਜਾਂ ਵਿਚ ਫਸੇ ਹੋਏ ਹਨ।

    ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸੰਬੰਧੀ ਜ਼ਰੂਰੀ ਦਸਤਾਵੇਜ਼ ਜਿਵੇਂ ਲਾਭਪਾਤਰੀ ਦਾ ਅਧਾਰ ਕਾਰਡ, ਬੈਂਕ ਦਾ ਖ਼ਾਤਾ ਨੰਬਰ, ਜਿਸ ਦੀ ਬਰਾਂਚ ਬਿਹਾਰ ਰਾਜ ਵਿੱਚ ਹੋਵੇ। ਇਸ ਤੋਂ ਇਲਾਵਾ ਇਕ ਸਾਫ਼ ਤਸਵੀਰ (ਸੈਲਫੀ) ਜੋ ਅਧਾਰ ਕਾਰਡ ਨਾਲ ਮੇਲ ਖਾਂਦੀ ਹੋਵੇ, ਇੱਕ ਅਧਾਰ ਨੰਬਰ ਉੱਤੇ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ। ਇਸ ਲਈ ਮੋਬਾਇਲ ਨੰਬਰ ‘ਤੇ ਪ੍ਰਾਪਤ ਓਟੀਪੀ ਦੀ ਮੋਬਾਇਲ ਐਪ ਉੱਤੇ ਵਰਤੋਂ ਕੀਤੀ ਜਾ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਹੀ ਜਾਵੇਗੀ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਬੰਧੀ ਬਿਹਾਰ ਭਵਨ ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ 011-23792009, 23014326 ਅਤੇ 23013884 ਵੀ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪਟਨਾ ਕੰਟਰੋਲ ਰੂਮ ਨੰਬਰ 0612-2294204, 2294205 ਵੀ ਸਥਾਪਿਤ ਕੀਤੇ ਗਏ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਰਾਜ ਦੇ ਵਾਸੀ ਫ਼ੋਨ ਨੰਬਰ 0755-2411180 ਉੱਤੇ ਫ਼ੋਨ ਕਰਕੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹਨ।  

     

    LEAVE A REPLY

    Please enter your comment!
    Please enter your name here