ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਸ ਐਸੋਸੀਏਸ਼ਨ ਬਰਾਂਚ ਵਲੋਂ ਸਿਵਲ ਹਸਪਤਾਲ ਵਿਖੇ ਇਕ ਮੀਟਿੰਗ ਹੋਈ

    0
    125

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਸ ਐਸੋਸੀਏਸ਼ਨ ਹੁਸ਼ਿਆਰਪੁਰ ਬਰਾਂਚ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਅਤੇ ਜਨਰਲ ਸਕੱਤਰ ਡਾ. ਸਨਮ ਕੁਮਾਰ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ। ਜਿਸ ਵਿਚ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੁੱਝ ਗੁੰਡਾ ਅੰਨਸਰਾਂ ਵਲੋਂ ਡਿਊਟੀ ਤੇ ਤੈਨਾਤ ਐਮਰਜੈਸੀ ਮੈਡੀਕਲ ਅਫ਼ਸਰ ਤੇ ਗੋਲੀ ਨਾਲ ਹਮਲਾ ਕੀਤਾ ਗਿਆ ਅਤੇ ਉਸਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ। ਜਿਸ ਦੀ ਐਸੋਸੀਏਸ਼ਨ ਵਲੋ ਇਸ ਘਟਨਾ ਦੀ ਨਿਖੇਦੀ ਕੀਤੀ ਗਈ ਅਤੇ ਇਸ ਦੇ ਰੋਸ ਵਜੋਂ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਓ.ਪੀ.ਡੀ, ਅਪ੍ਰਰੇਸ਼ਨ ਥਿਏਟਰ, ਲਬੋਰਟਰੀ ਅਤੇ ਐਕਸ ਰੇ ਵਿਭਾਗ ਵਿਚ ਮੁਕੰਮਲ ਬੰਦ 10 ਤੋਂ 12 ਵਜੇ ਤੱਕ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਵਿਚ ਸੁਰੱਖਿਆ ਦਾ ਮੁਕੰਮਲ ਪ੍ਰੰਬਧ ਯਕੀਨੀ ਬਣਾਇਆ ਜਾਵੇ ਅਤੇ ਜਿਨ੍ਹਾਂ ਦੋਸ਼ੀਆ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਗੁੰਡਾਗਰਦੀ ਕੀਤੀ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ।

    ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਉਪਕਾਰ ਸਿੰਘ ਸੂਚ, ਡਾ. ਸੁਨੀਲ ਭਗਤ, ਡਾ.ਰੁਪਿੰਦਰ, ਡਾ. ਹਰਪ੍ਰੀਤ ਸਿੰਘ, ਡਾ. ਸੁਦੇਸ਼, ਡਾ. ਸਰਬਜੀਤ, ਡਾ. ਨੇਹਾ,ਡਾ. ਕਮਲੇਸ਼, ਡਾ. ਗਗਨਦੀਪ, ਡਾ. ਸੰਤੋਖ, ਡਾ. ਸੋਨਾ ਆਦੀਆ, ਡਾ. ਸ਼ਾਮ ਸ਼ੁੰਦਰ, ਡਾ. ਕਮਲਜੀਤ ਸਿੰਘ, ਡਾ. ਵਿਨੈ , ਡਾ. ਮਨਦੀਪ, ਡਾ. ਅਮਰਜੀਤ, ਡਾ. ਸੋਰਵ ਸ਼ਰਮਾ, ਡਾ. ਕਮਲਦੀਪ, ਨਰਸਿੰਗ ਸਿਸਟਰ ਅੰਨੂ, ਡਾਸਬੀਰ, ਮੇਟਰਨ ਹਰਭਜਨ ਕੌਰ, ਐਸੋਸੀਏਸ਼ਨ ਪ੍ਰਧਾਨ ਗੁਰਜੀਤ ਕੌਰ ਦਰਜ ਚਾਰ ਪ੍ਰਧਾਨ ਰਕੇਸ਼ ਕੁਮਾਰ, ਲੈਬੋਰਟਰੀ ਐਸੋਸੀਏਸ਼ਨ ਅਤੇ ਪੈਰਾ ਮੈਡੀਕਲ ਸਟਾਫ਼ ਹਾਜ਼ਰ ਸਨ।

    LEAVE A REPLY

    Please enter your comment!
    Please enter your name here