ਪੀ.ਜੀ.ਆਈ. ਚੰਡੀਗੜ੍ਹ ’ਚ ਮੁੜ ਸ਼ੁਰੂ ਹੋਈ ਓ.ਪੀ.ਡੀ ਸੇਵਾ, ਲੋਕਾਂ ਨੇ ਲਿਆ ਸੁੱਖ ਦਾ ਸਾਹ

    0
    143

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਮਹਾਂਮਾਰੀ ਤੋਂ ਲਾਕਡਾਊਨ ਦੀ ਮਾਰ ਝੱਲ ਰਹੇ ਲੋਕਾਂ ਲਈ ਚੰਡੀਗੜ੍ਹ ਤੋਂ ਰਾਹਤ ਭਰੀ ਖ਼ਬਰ ਹੈ ਕਿ ਜਿਥੇ ਅੱਜ 7 ਮਹੀਨਿਆਂ ਬਾਅਦ ਪੀ.ਜੀ.ਆਈ. ਦੀ ਓ.ਪੀ.ਡੀ. ਸੇਵਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਥੇ ਕੋਰੋਨਾ ਦੇ ਤਹਿਤ ਅਜੇ ਵੀ ਅਹਿਤਿਆਤ ਵਰਤੇ ਜਾ ਰਹੇ ਨ ਜਿਸ ਤਹਿਤ ਟੇਲੀ ਕੰਸਲਟੇਸ਼ਨ ਤੋਂ ਅਪੁਆਇੰਟਮੈਂਟ ਲੈਣ ਤੋਂ ਬਾਅਦ ਹੀ ਮਰੀਜ਼ ਓ.ਪੀ.ਡੀ. ‘ਚ ਆ ਸਕਦਾ ਹੈ।

    ਡੇਟ ਅਤੇ ਅਪੁਆਇੰਟਮੈਂਟ ਦਾ ਸਮਾਂ ਮਰੀਜ਼ ਨੂੰ ਰਜਿਸਟ੍ਰੇਸ਼ਨ ਸਮੇਂ ਮੈਸੇਜ ਦੇ ਜ਼ਰੀਏ ਦੱਸ ਦਿੱਤਾ ਜਾਵੇਗਾ। ਜੇਕਰ ਕੋਈ ਮਰੀਜ਼ ਬਿਨ੍ਹਾਂ ਅਪੁਆਇੰਟਮੈਂਟ ਦੇ ਆਉਂਦਾ ਹੈ ਤਾਂ ਉਸ ਨੂੰ ਚੈੱਕ ਨਹੀਂ ਕੀਤਾ ਜਾਵੇਗਾ। ਹਾਲਾਂਕਿ ਅਮਰਜੈਂਸੀ ਮਰੀਜ਼ਾਂ ਲਈ ਪਹਿਲਾਂ ਦੀ ਤਰ੍ਹਾਂ ਸਾਰੀਆਂ ਸੇਵਾਵਾਂ ਜਾਰੀ ਰਹਿਣਗੀਆਂ।

    ਮਰੀਜ਼ਾਂ ਲਈ ਮਾਰਚ ਤੋਂ ਸੇਵਾ ਜਾਰੀ ਰਹੀ ਹੈ। ਪੀ.ਜੀ.ਆਈ. ‘ਚ ਪਿਛਲੇ ਕਈ ਮਹੀਨਿਆਂ ‘ਚ ਚੱਲ ਰਹੀ ਟੇਲੀ ਕੰਸਲਟੇਸ਼ਨ ਓ.ਪੀ.ਡੀ. ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਓ.ਪੀ.ਡੀ. ਸੇਵਾ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦਿੱਤੀਆਂ।

    ਜ਼ਿਕਰਯੋਗ ਹੈ ਕਿ ਬੀਤੇ 7 ਮਹੀਨਿਆਂ ਦੇ ਵਿਚ ਹੁਣ ਤਕ ਪੀਜੀਆਈ ‘ਚ ਸਿਰਫ਼ ਕੋਵਿਡ ਦੇ ਮਰੀਜ਼ ਜਾਂ ਫਿਰ ਐਮਰਜੈਂਸੀ ਮਾਮਲੇ ਹੀ ਦੇਖੇ ਜਾਂਦੇ ਸਨ। ਇਸ ਦੌਰਾਨ ਆਮ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤ ਸਾਹਮਣੇ ਪੇਸ਼ ਆ ਰਹੀਆਂ ਸਨ। ਪਰ ਹੁਣ ਇਸ ਸੇਵਾ ਦੇ ਸ਼ੁਰੂ ਹੋਣ ‘ਤੇ ਮਰੀਜ਼ਾਂ ਨੇ ਸੁੱਖ ਦਾ ਸਾਹ ਲਿਆ ਹੈ।

    LEAVE A REPLY

    Please enter your comment!
    Please enter your name here