ਪੀਐੱਮ ਆਵਾਸ ਯੋਜਨਾ ਤਹਿਤ ਮਹਿੰਗਾ ਹੋਇਆ ਘਰ ਖ਼ਰੀਦਣਾ, ਚੈੱਕ ਕਰੋ ਨਵੇਂ ਰੇਟ

    0
    137

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਪ੍ਰਧਾਨ ਮੰਤਰੀ ਆਵਾਸ ਯੋਜਨਾ ਭਾਰਤ ਵਿੱਚ ਇੱਕ ਸਰਕਾਰ ਦੁਆਰਾ ਚਲਾਈ ਗਈ ਯੋਜਨਾ ਹੈ, ਜਿਸਦਾ ਉਦੇਸ਼ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਕਿਫਾਇਤੀ ਘਰ ਮੁਹੱਈਆ ਕਰਵਾਉਣਾ ਹੈ। ਪਰ ਹੁਣ, ਦਿੱਲੀ-ਐਨਸੀਆਰ ਦੇ ਗਾਜ਼ੀਆਬਾਦ ਵਿੱਚ ਇੱਕ ਘਰ ਖ਼ਰੀਦਣਾ ਮਹਿੰਗਾ ਪਏਗਾ। ਗਾਜ਼ੀਆਬਾਦ ‘ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਕੀਮਤ’ ਚ ਡੇਢ ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਗਾਜ਼ੀਆਬਾਦ ਵਿਕਾਸ ਅਥਾਰਟੀ (ਜੀਡੀਏ) ਨੇ ਸਮਾਜਵਾਦੀ ਆਵਾਸ ਯੋਜਨਾ (ਅਗਾਂਹਵਧੂ ਯੋਜਨਾ) ਤਹਿਤ ਮਕਾਨਾਂ ਦੀ ਕੀਮਤ ਵਿਚ 15 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਸ਼ਨੀਵਾਰ ਨੂੰ ਜੀਡੀਏ ਬੋਰਡ ਦੀ ਬੈਠਕ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।

    ਜਾਣੋ ਕਿੰਨੇ ਮਹਿੰਗੇ ਹੋਏ ਮਕਾਨ –

    ਇਸ ਸਕੀਮ ਵਿੱਚ ਮਕਾਨ ਖ਼ਰੀਦਣ ਲਈ ਢਾਈ ਤੋਂ ਚਾਰ ਲੱਖ ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਕੀਮਤ ਵਿੱਚ ਵੀ ਡੇਢ ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਯੋਜਨਾ ਵਿੱਚ 4 ਜਾਂ 5 ਲੱਖ ਦੀ ਥਾਂ 6 ਲੱਖ ਰੁਪਏ ਵਿੱਚ ਮਕਾਨ ਉਪਲੱਬਧ ਹੋਣਗੇ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ ਵਿੱਚ, ਗਾਜ਼ੀਆਬਾਦ ਵਿਕਾਸ ਅਥਾਰਟੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਫਲੈਟਾਂ ਦਾ ਨਿਰਮਾਣ ਕਰਦੀ ਹੈ।

    1056 ਘਰ ਅਜੇ ਵੀ ਖਾਲੀ ਹਨ –

    ਗਾਜ਼ੀਆਬਾਦ ਵਿਕਾਸ ਅਥਾਰਟੀ ਨੇ ਇਸ ਯੋਜਨਾ ਤਹਿਤ 2067 ਘਰ ਬਣਾਏ ਹਨ, ਜਿਨ੍ਹਾਂ ਵਿਚੋਂ 1056 ਘਰ ਅਜੇ ਵੀ ਖਾਲੀ ਹਨ। ਇਹ ਖਾਲੀ ਘਰ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਯੋਜਨਾ ਤਹਿਤ ਅਲਾਟ ਕੀਤੇ ਜਾਣਗੇ। ਇਹ ਬਾਕੀ ਮਕਾਨ ਨਵੀਂ ਕੀਮਤ ਯਾਨੀ 1.5 ਲੱਖ ਰੁਪਏ ਦੇ ਵਾਧੇ ਨਾਲ ਵੇਚੇ ਜਾਣਗੇ।

    ਇੱਥੇ ਘਰ ਦੀ ਸਥਿਤੀ ਅਤੇ ਨਵੇਂ ਰੇਟ ਦੀ ਜਾਂਚ ਕਰੋ –

    ਇੰਦਰਪ੍ਰਸਥ ਯੋਜਨਾ (ਇੱਕ ਬੀਐਚਕੇ): 83-ਖਾਲੀ ਘਰ, 17.50- ਪੁਰਾਣੇ ਰੇਟ, 20.00- ਨਵੀਂ ਦਰ

    ਕੋਇਲ ਆਂਕਲੇਵ (ਇੱਕ ਬੀਐਚਕੇ): 136-ਖਾਲੀ ਘਰ, 19.90-ਪੁਰਾਣੇ ਰੇਟ, 22.40-ਨਵੀਂ ਦਰ

    ਇੰਦਰਪ੍ਰਸਥ ਯੋਜਨਾ (ਦੋ ਬੀ.ਐੱਚ.ਕੇ.): 190-ਖਾਲੀ ਘਰ, 24.10- ਪੁਰਾਣੇ ਰੇਟ, 28.10-ਨਵੀਂ ਦਰ

    ਇੰਦਰਪ੍ਰਸਥ ਯੋਜਨਾ (ਦੋ ਬੀ.ਐਚ.ਕੇ.): 250- ਖਾਲੀ ਘਰ, 23.00- ਪੁਰਾਣੇ ਰੇਟ, 26.70- ਨਵੀਂ ਦਰ

    ਕੁੱਕਲ ਆਂਕਲੇਵ (ਦੋ ਬੀਐਚਕੇ): 397- ਖਾਲੀ ਘਰ, 27.60- ਪੁਰਾਣੇ ਰੇਟ, 30.90- ਨਵਾਂ ਰੇਟ

    2.50 ਲੱਖ ਤੱਕ ਦਾ ਮਿਲਦਾ ਫ਼ਾਈਦਾ –

    ਇਸ ਯੋਜਨਾ ਦੇ ਤਹਿਤ, ਸੀਐਲਐਸ ਜਾਂ ਕਰੈਡਿਟ ਲਿੰਕਡ ਸਬਸਿਡੀ ਪਹਿਲੀ ਵਾਰ ਘਰਾਂ ਦੇ ਖਰੀਦਦਾਰਾਂ ਨੂੰ ਦਿੱਤੀ ਜਾਂਦੀ ਹੈ। ਯਾਨੀ ਘਰ ਖ਼ਰੀਦਣ ਲਈ ਹੋਮ ਲੋਨ ‘ਤੇ ਵਿਆਜ ਸਬਸਿਡੀ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕ੍ਰੈਡਿਟ ਲਿੰਕਡ ਸਬਸਿਡੀ ਯੋਜਨਾ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ। ਇਸ ਨਾਲ ਮੱਧ ਵਰਗ ਦੇ 2.50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫ਼ਾਈਦਾ ਹੋਵੇਗਾ। ਇਹ ਕੇਂਦਰ ਸਰਕਾਰ ਦੁਆਰਾ ਪ੍ਰਾਯੋਜਿਤ ਯੋਜਨਾ ਹੈ, ਜੋ 25 ਜੂਨ 2015 ਨੂੰ ਸ਼ੁਰੂ ਕੀਤੀ ਗਈ ਸੀ।

    LEAVE A REPLY

    Please enter your comment!
    Please enter your name here