ਪਿਟਬੁੱਲ ਨੇ 24 ਸਾਲਾ ਕੁੜੀ ਨੂੰ ਕੀਤਾ ਜ਼ਖਮੀ, ਮਾਲਕ ਖਿਲਾਫ਼ ਕੇਸ ਦਰਜ

    0
    150

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ: ਘਰ ਵਿੱਚ ਪਾਲੇ ਜਾਂਦੇ ਪਿਟਬੁੱਲ ਕੁੱਤੇ ਦੇ ਲੋਕਾਂ ਨੂੰ ਕੱਟਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਤਾਜ਼ਾ ਮਾਮਲਾ ਚੰਡੀਗੜ੍ਹ ਤੋਂ ਆਇਆ ਹੈ। ਇੱਥੇ ਪਿੱਟਬੁਲ ਨੇ ਮੰਗਲਵਾਰ ਸ਼ਾਮ ਸੈਕਟਰ-30 ਵਿੱਚ 25 ਸਾਲਾ ਲੜਕੀ ਲਵਲੀ ਨੂੰ ਜ਼ਖਮੀ ਕੀਤਾ ਹੈ। ਜੀਐਮਐਸਐਚ -16 ਵਿਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਸਨੂੰ ਇਹ ਲੜਕੀ ਕਪੂਰਥਲਾ ਤੋਂ ਚੰਡੀਗੜ੍ਹ ਆਪਣੀ ਮਾਸੀ ਦੇ ਘਰ ਆਈ ਹੋਈ ਸੀ। ਪੁਲਿਸ ਨੇ ਪਿਟਬੁੱਲ ਦੇ ਮਾਲਕ 50 ਸਾਲਾ ਪ੍ਰੇਮ ਚੰਦਰ ਦੇ ਖ਼ਿਲਾਫ਼ ਆਈਪੀਸੀ 289 ਤਹਿਤ ਕੇਸ ਦਰਜ ਕੀਤਾ ਸੀ ਪਰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ।

    ਜ਼ਿਕਰਯੋਗ ਹੈ ਕਿ ਪੰਜਾਬ ਦੇ ਜਲੰਧਰ ਵਿੱਚ 28 ਜਨਵਰੀ ਨੂੰ ਟਿਊਸ਼ਨ ਤੋਂ ਪਰਤ ਰਹੇ ਇੱਕ 12 ਸਾਲ ਦੇ ਬੱਚੇ ਉੱਤੇ ਪਿਟਬੁੱਲ ਨਸਲ ਦੇ ਕੁੱਤੇ ਨੇ ਹਮਲਾ ਕਰ ਦਿੱਤਾ ਸੀ। 10 ਮਿੰਟ ਤੱਕ, ਲੋਕਾਂ ਨੇ ਬੱਚੇ ਨੂੰ ਕੁੱਤੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਨੇ ਬੱਚੇ ਦੀ ਲੱਤ ਨਹੀਂ ਛੱਡੀ। ਅਖੀਰ ਵਿੱਚ ਬੱਚੇ ਨੇ ਕੁੱਤੇ ਦਾ ਜਬਾੜਾ ਫੜ ਕੇ ਆਪਣੇ ਆਪ ਨੂੰ ਬਚਾਇਆ। ਇਸ ਵਿਚ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ। ਫਿਰ ਪੀੜਤ ਪਰਿਵਾਰ ਨੇ ਪਿਟਬੁੱਲ ਕੁੱਤੇ ਦੇ ਮਾਲਕ ਵਿਨੋਦ ਖਿਲਾਫ ਸ਼ਿਕਾਇਤ ਕੀਤੀ ਸੀ। ਕਈ ਦੇਸ਼ਾਂ ਨੇ ਪਿਟਬੁੱਲ ‘ਤੇ ਪਾਬੰਦੀ ਲਗਾਈ ਹੈ।

    ਪਿਟਬੁੱਲ ਦੀ ਉਚਾਈ 50 ਸੈਂਟੀਮੀਟਰ ਅਤੇ ਭਾਰ 30 ਕਿਲੋ ਦੇ ਆਸ ਪਾਸ ਹੈ. ਪਿਟਬੁੱਲ ਉੱਤੇ ਅਮਰੀਕਾ, ਯੂਕੇ ਸਮੇਤ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ। ਪਿਟਬੂਲ ਨੂੰ ਖੁੱਲੀ ਜਗ੍ਹਾ ਦੀ ਜ਼ਰੂਰਤ ਹੈ, ਜਿਥੇ ਉਹ ਹਰ ਰੋਜ਼ ਘੰਟਿਆਂ ਬੱਧੀ ਦੌੜ ਸਕਦਾ ਸੀ। ਪੀਪਲ ਫਾਰ ਐਨੀਮਲ ਦੇ ਸੀਨੀਅਰ ਵੈਟਰਨਰੀ ਡਾ: ਗੁਰਸ਼ਰਨਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਟਬੁੱਲ ਕੁੱਤੇ ਨੂੰ ਕਿਸੇ ਵੀ ਸਥਿਤੀ ਵਿੱਚ ਘਰ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ। ਜਿਸ ਵਿਅਕਤੀ ਦੇ ਘਰ ਵਿੱਚ ਪਿਟਬਲ ਹੈ ਉਸਨੂੰ ਅਲਰਟ ਰਹਿਣਾ ਚਾਹੀਦਾ ਹੈ ਕਿ ਉਹ ਕਦੇ ਵੀ ਹਮਲਾ ਕਰ ਸਕਦਾ ਹੈ।

    LEAVE A REPLY

    Please enter your comment!
    Please enter your name here