ਪਾਣੀ ਤੋਂ ਵੀ ਸਸਤਾ ਹੋਇਆ ਕੱਚਾ ਤੇਲ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣਗੀਆਂ

    0
    136

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਪਾਣੀ ਤੋਂ ਵੀ ਸਸਤਾ ਹੋ ਗਿਆ ਹੈ ਕੱਚਾ ਤੇਲਾ। ਇਹ ਗੱਲ ਸੱਚ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵਾਅਦਾ ਬਾਜ਼ਾਰ ‘ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 3.14 ਡਾਲਰ ਦੀ ਗਿਰਾਵਟ ਦੇ ਨਾਲ 36.75 ਡਾਲਰ ਪ੍ਰੀਤ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਡਬਲਿਯੂ ਟੀ ਆਈ ਕੱਚੇ ਤੇਲ ‘ਚ ਵੀ 3.63 ਡਾਲਰ ਦੀ ਨਰਮੀ ਦੇ ਨਾਲ 34.49 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਹੋ ਰਿਹਾ ਹੈ।

    ਇੱਕ ਬੈਰਲ ‘ਚ ਹੁੰਦਾ 159 ਲੀਟਰ ਕੱਚਾ ਤੇਲ :

    ਦੱਸ ਦੇਈਏ ਕਿ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਇਆ 74.10 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇੱਕ ਬੈਰਲ ਵਿੱਚ 159 ਲੀਟਰ ਕੱਚਾ ਤੇਲ ਹੁੰਦਾ ਹੈ।ਇਸ ਹਿਸਾਬ ਨਾਲ 1 ਬੈਰਲ ਬ੍ਰੈਂਟ ਕੱਚੇ ਤੇਲ ਦੀ ਕੀਮਤ 2723.18 ਰੁਪਏ ਬਣਦੀ ਹੈ। 2723.18 ਨੂੰ ਜੇ 159 ਹਿੱਸੇ ਵਿੱਚ ਕਰੀਏ ਤਾਂ ਇੱਕ ਲੀਟਰ ਬ੍ਰੈਂਟ ਕੱਚੇ ਤੇਲ ਦੀ ਕੀਮਤ 17.13 ਰੁਪਏ ਬਣਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਚੂਨ ਮਾਰਕੀਟ ਵਿੱਚ 1 ਲੀਟਰ ਬੰਦ ਪਾਣੀ ਦੀ ਬੋਤਲ ਦੀ ਕੀਮਤ 20 ਰੁਪਏ ਬਿਣਦੀ ਹੈ। ਇਸ ਹਿਸਾਬ ਨਾਲ ਬ੍ਰੈਂਟ ਕੱਚਾ ਤੇਲ ਪਾਣੀ ਤੋਂ ਕਰੀਬ 3 ਰੁਪਏ ਪ੍ਰਤੀ ਲੀਟਰ ਸਸਤਾ ਵਿਕ ਰਿਹਾ ਹੈ।

    ਇਸੇ ਤਰ੍ਹਾਂ 1 ਬੈਰਲ ਡਬਲਿਯੂ ਟੀ ਆਈ ਕੱਚੇ ਤੇਲ ਦੀ ਕੀਮਤ 2555.71 ਰੁਪਏ ਬਣਦੀ ਹੈ ਅਤੇ ਇਹ ਵੀ ਪਾਣੀ ਦੀ ਬੋਤਲ ਤੋਂ ਸਸਤਾ ਪੈ ਰਿਹਾ ਹੈ।

    LEAVE A REPLY

    Please enter your comment!
    Please enter your name here