ਪਾਕਿ ‘ਚ ਮੰਦਰ ਤੋੜੇ ਜਾਣ ਦਾ ਭਾਰਤ ਨੇ ਕੀਤਾ ਸਖ਼ਤ ਵਿਰੋਧ

    0
    130

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਸੂਬੇ ਦੇ ਰਹੀਮਯਾਰ ਖਾਨ ਨੇ ਗਣੇਸ਼ ਮੰਦਰ ਹਮਲੇ ਨੂੰ ਭਾਰਤ ਸਰਕਾਰ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਭਾਰਤ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ ਹੈ ਤੇ ਆਪਣੇ ਰੋਸ ਬਾਰੇ ਜਾਣੂ ਕਰਵਾਇਆ।

    ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਰਹੀਮਯਾਰ ਖਾਨ ਸਥਿਤ ਗਣੇਸ਼ ਮੰਦਰ ‘ਤੇ ਹਮਲੇ ਦੀਆਂ ਪਰੇਸ਼ਾਨ ਕਰਨ ਵਾਲੀ ਵੀਡੀਓ ਦੇਖੀ ਹੈ। ਭੀੜ ਨੇ ਮੰਦਰ ‘ਤੇ ਹਮਲਾ ਕੀਤਾ ਹੈ, ਮੂਰਤੀਆਂ ਤੋੜੀਆਂ ਹਨ। ਉੱਥੇ ਆਲੇ ਦੁਆਲੇ ਰਹਿਣ ਵਾਲੇ ਹਿੰਦੂ ਲੋਕਾਂ ਦੇ ਘਰਾਂ ‘ਤੇ ਵੀ ਹਮਲਾ ਕੀਤਾ ਗਿਆ ਹੈ। ਪਾਕਿਸਤਾਨ ‘ਚ ਜਨਵਰੀ, 2020 ‘ਚ ਅਸੀਂ ਪਾਕਿਸਤਾਨ ਦੇ ਸਿੰਧ ਸੂਬੇ ‘ਚ ਮਾਤਾ ਰਾਣੀ ਮੰਦਰ ਤੇ ਗੁਰਦੁਆਰੇ ‘ਤੇ ਹਮਲੇ ਨੂੰ ਦੇਖਿਆ ਹੈ।ਦਸੰਬਰ 2020 ‘ਚ ਖੈਬਰ ਪਖਤੂਨਖਵਾ ‘ਚ ਕਰਾਕ ਨਾਂ ਦੀ ਥਾਂ ‘ਤੇ ਇਕ ਹਿੰਦੂ ਮੰਦਰ ‘ਤੇ ਹਮਲਾ ਕੀਤਾ ਗਿਆ। ਇਸ ਲੜੀ ‘ਚ ਬਾਗਚੀ ਨੇ ਅੱਗੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀ (ਚਾਰਜ ਡੀ ਅਫੇਅਰਸ ਜਿਹੜੇ ਹਾਈ ਕਮਿਸ਼ਨਰ ਦੇ ਨਾ ਹੋਣ ‘ਤੇ ਹਾਈ ਕਮਿਸ਼ਨ ਦੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਹਨ) ਨੂੰ ਸੰਮਨ ਕਰ ਕੇ ਇਸ ਬਾਰੇ ਆਪਣੀ ਗੰਭੀਰ ਚਿੰਤਾ ਬਾਰੇ ਜਾਣੂ ਕਰਵਾਇਆ ਹੈ।

    ਪਾਕਿ ਅਧਿਕਾਰੀ ਸਾਹਮਣੇ ਚਿੰਤਾ ਪ੍ਰਗਟਾਈ ਕਿ ਉੱਥੇ ਘੱਟ ਗਿਣਤੀ ਭਾਈਚਾਰੇ ‘ਤੇ ਲਗਾਤਾਰ ਹਮਲੇ ਹੋ ਰਹੇ ਹਨ ਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ। ਭਾਰਤ ਨੇ ਮੰਗ ਕੀਤੀ ਹੈ ਕਿ ਉੱਥੋਂ ਦੇ ਘੱਟ ਗਿਣਤੀਆਂ ਨੂੰ ਪੂਰੀ ਸੁਰੱਖਿਆ ਮੁਹਈਆ ਕਰਵਾਈ ਜਾਵੇ।

     

    LEAVE A REPLY

    Please enter your comment!
    Please enter your name here