ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਇੱਕ ਜਵਾਨ ਸ਼ਹੀਦ !

    0
    145

    ਨਿਊਜ਼ ਡੈਸਕ, ਜਨਗਾਥਾ ਟਾਇਮਸ: (ਰਵਿੰਦਰ)

    ਜੰਮੂ : ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਕਰਕੇ ਸਰਹੱਦ ‘ਤੇ ਫਾਇਰਿੰਗ ਕਰ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਭਾਰਤੀ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਸਿਪਾਹੀ ਦਾ ਨਾਮ ਰੋਹਿਨ ਕੁਮਾਰ ਹੈ।

    ਇਸ ਦੌਰਾਨ ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦਿਆਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ, “ਸ਼ੁੱਕਰਵਾਰ ਤੜਕੇ 3 ਵਜੇ ਦੇ ਕਰੀਬ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ ਕੰਟਰੋਲ ਰੇਖਾ ‘ਤੇ ਸਾਨੂੰ ਆਪਣੇ ਪਾਸਿਓਂ 600 ਮੀਟਰ ਦੀ ਦੂਰੀ ‘ਤੇ ਸ਼ੱਕੀ ਲੋਕਾਂ ਬਾਰੇ ਪਤਾ ਲੱਗਿਆ।”

    ਉਨ੍ਹਾਂ ਨੇ ਕਿਹਾ ਕਿ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੂੰ ਫੌਜਾਂ ਨੇ ਰੋਕਿਆ ਅਤੇ ਗੋਲਾਬਾਰੀ ਵੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਲੋਅ ਹੁੰਦਿਆਂ ਹੀ ਘੁਸਪੈਠੀਏ ਦੀ ਵੀ ਭਾਲ ਕੀਤੀ ਗਈ। ਕਾਲੀਆ ਨੇ ਕਿਹਾ, ਖ਼ੂਨ ਦੇ ਨਿਸ਼ਾਨ ਵੇਖੇ ਗਏ ਹਨ। ਦੋ ਏਕੇ ਰਾਈਫਲਾਂ, ਇਕ ਸਨਾਈਪਰ ਰਾਈਫਲ, ਅੱਠ ਗ੍ਰਨੇਡ ਅਤੇ ਹੋਰ ਅਸਲਾ ਬਰਾਮਦ ਗਿਆ ਤੇ ਭਾਲ ਅਜੇ ਵੀ ਜਾਰੀ ਹੈ।

     

    LEAVE A REPLY

    Please enter your comment!
    Please enter your name here