ਪਾਕਿਸਤਾਨ ‘ਚ ਅਣਪਛਾਤੇ ਵਿਅਕਤੀ ਨੇ ਹਿੰਦੂ ਮੰਦਰ ‘ਚ ਕੀਤੀ ਭੰਨਤੋੜ !

    0
    127

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ-ਪੂਰਬੀ ਸਿੰਧ ਸੂਬੇ ਵਿਚ ਇਕ ਵਿਅਕਤੀ ਵੱਲੋਂ ਹਿੰਦੂ ਮੰਦਰ ਵਿਚ ਭੰਨ੍ਹ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਸੀ। ਦੱਸਿਆ ਜਾਂਦਾ ਹੈ ਕਿ ਮੰਦਰ ਵਿਚ ਹਿੰਦੂ ਦੇਵੀ- ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ ਹੈ।

    ਇਸ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਮੁਤਾਬਕ ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਨੇ ਦੋਸ਼ ਲਾਇਆ ਕਿ ਬਾਦਿਨ ਜ਼ਿਲ੍ਹੇ ਵਿਚ ਅਸਥਾਈ ਮੰਦਰ ਵਿਚ ਰੱਖੀਆਂ ਮੂਰਤੀਆਂ ਨੂੰ ਸ਼ੱਕੀ ਮੁਹੰਮਦ ਇਸਮਾਇਲ ਨੇ ਤੋੜ ਦਿੱਤਾ ਤੇ ਉੱਥੋਂ ਭੱਜ ਗਿਆ।

    ਇਸ ਘਟਨਾ ਤੋਂ ਬਾਅਦ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੂੰ ਸ਼ਿਕਾਇਤ ਮਿਲਣ ਦੇ ਕੁੱਝ ਘੰਟੇ ਦੇ ਅੰਦਰ ਹੀ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛ-ਗਿੱਛ ਕੀਤੀ ਜਾਰ ਹੀ ਹੈ ਪਰ ਅਜੇ ਤੱਕ ਸੱਚ ਸਾਹਮਣੇ ਨਹੀਂ ਆਇਆ ਕਿ ਮੂਰਤੀਆਂ ਦੀ ਭੰਨਤੋੜ ਕਿਉਂ ਕੀਤੀ ਗਈ।

    ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਕਿ ਉਹ ਮਾਨਸਿਕ ਰੂਪ ਤੋਂ ਸਿਹਤਮੰਦ ਹੈ ਜਾਂ ਨਹੀਂ। ਉਸ ਨੇ ਜਾਣ ਬੁੱਝ ਕੇ ਮੂਰਤੀਆਂ ਤੋੜੀਆਂ ਜਾਂ ਨਹੀਂ। ਇਸ ਵਿਚਕਾਰ ਬਾਦਿਨ ਦੇ ਪੁਲਸ ਮੁਖੀ ਸ਼ਬੀਰ ਮੇਥਾਰ ਨੇ 24 ਘੰਟੇ ਦੇ ਅੰਦਰ ਜਾਂਚ ਰਿਪੋਰਟ ਮੰਗੀ ਹੈ।

    LEAVE A REPLY

    Please enter your comment!
    Please enter your name here