ਪਟਿਆਲਾ ਦੇ ਵੱਡੇ ਹਸਪਤਾਲ ਖ਼ਿਲਾਫ਼ ਪੁੱਜੀ ਸ਼ਿਕਾਇਤ, ਅੱਜ 12 ਮਈ ਨੂੰ ਹੈ ਸੁਣਵਾਈ

    0
    131

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪਟਿਆਲਾ ਦੇ ਵੱਡੇ ਪ੍ਰਾਈਵੇਟ ਪ੍ਰਾਈਮ ਹਸਪਤਾਲ ਦੇ ਖ਼ਿਲਾਫ਼ ਦੇਵੀਗੜ੍ਹ ਨਿਵਾਸੀ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਇਸ ਮਾਮਲੇ ਦੀ ਅੱਜ 12 ਮਈ ਨੂੰ ਸਹਾਇਕ ਸਿਵਲ ਸਰਜਨ ਦਫ਼ਤਰ ਵਿਚ ਸੁਣਵਾਈ ਹੋ ਰਹੀ ਹੈ।

    ਦੇਵੀਗੜ੍ਹ ਦੇ ਮਦਨ ਲਾਲ ਦੇ ਭਰਾ ਨੇ ਸ਼ਿਕਾਇਤ ਕੀਤੀ ਹੈ ਕਿ ਪ੍ਰਾਈਮ ਹਸਪਤਾਲ ਦੇ ਡਾ. ਸੋਨੀਆ, ਡਾ. ਹਰਸ਼ਵਰਧਨ, ਡਾ. ਇੰਦਰਜੀਤ ਰਾਣਾ ਤੇ ਡਾ. ਉਪਿੰਦਰਜੀਤ ਕੌਰ ਨੇ ਇਲਾਜ ਦੌਰਾਨ ਉਸਦੇ ਭਰਾ ਦੇ ਢਿੱਡ ਵਿਚ ਮੁੱਕੇ ਅਤੇ ਲੱਤਾਂ ਮਾਰੀਆਂ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਮਾਰੀਆਂ। ਇਸ ਲਈ ਹਸਪਤਾਲ ਦਾ ਲਾਇਸੰਸ ਰੱਦ ਕੀਤਾ ਜਾਵੇ ਤੇ ਇਸਨੂੰ ਬੰਦ ਕਰਨ ਦੇ ਨਾਲ ਬਣਦੀ ਕਾਰਵਾਈ ਕੀਤੀ ਜਾਵੇ।ਇਸ ਮਾਮਲੇ ਵਿਚ ਅੱਜ ਸਹਾਇਕ ਸਿਵਲ ਸਰਜਨ ਦਫ਼ਤਰ ਪਟਿਆਲਾ ਵਿਚ ਸੁਣਵਾਈ ਹੋ ਰਹੀ ਹੈ। ਮਾਮਲੇ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਵੀ ਇਲਾਜ ਤਲਬ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here