ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਆਏ ਬਲੈਕ ਫੰਗਸ ਦੇ 4 ਮਰੀਜ਼, 2 ਦੀ ਹੋਈ ਮੌਤ

    0
    120

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸ਼ੱਕੀ ਬਲੈਕ ਫੰਗਸ ਦੇ 6 ਮਰੀਜ਼ਾਂ ਵਿਚੋਂ 4 ਮਰੀਜ਼ਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਤੇ 2 ਹੋਰ ਅਤਿ ਗੰਭੀਰ ਹਨ। ਕੋਵਿਡ ਵਾਰਡ ਅਤੇ ਮੈਡੀਸਨ ਵਿਭਾਗ ਦੇ ਮੁੱਖੀ ਡਾ. ਆਰ.ਐੱਸ ਸੀਬੀਆ ਅਨੁਸਾਰ ਜਿਹੜੇ ਮ੍ਰਿਤਕ ਹੋਏ ਹਨ, ਉਹ ਕੋਰੋਨਾ ਕਰਕੇ ਹੋਏ ਹਨ।

    ਸਤਰਾਂ ਅਨੁਸਾਰ ਕੋਰੋਨਾ ਦੇ ਕੁੱਝ ਮਰੀਜ਼ ਜੋ ਕਿ ਨਿੱਜੀ ਹਸਪਤਾਲਾਂ ਵਿੱਚ ਦਾਖਿਲ ਹਨ ਨੂੰ ਵੀ ਬਲੈਕ ਫੰਗਸ ਦੀ ਸ਼ਿਕਾਇਤ ਸਾਹਮਣੇ ਆਈ ਹੈ।

    ਦੱਸ ਦੇਈਏ ਕਿ ਮੰਗਲਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 7143 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਕੋਰੋਨਾ ਕਰਕੇ 231 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ।8174 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

    LEAVE A REPLY

    Please enter your comment!
    Please enter your name here